ਮੁੰਬਈ : ਐੱਨ.ਸੀ.ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਨਾਲ ਜੁੜੇ ਕਰੀਬੀ ਸੂਤਰਾਂ ਨੇ ਵੀਰਵਾਰ ਨੂੰ ਇਸ ਬਾਰੇ ਦੱਸਿਆ। ਖੜਸੇ ਨੂੰ ਸ਼ਹਿਰ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਜਾਵੇਗਾ। ਸੂਤਰਾਂ ਨੇ ਦੱਸਿਆ, ‘‘ਖੜਸੇ ਵੀਰਵਾਰ ਨੂੰ ਕੋਵਿਡ-19 ਤੋਂ ਪੀੜਤ ਪਾਏ ਗਏ। ਡਾਕਟਰਾਂ ਦੀ ਸਲਾਹ ਮੁਤਾਬਕ ਸ਼ਹਿਰ ਦੇ ਇੱਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਹੋਵੇਗਾ। ਖੜਸੇ ਦੀ ਧੀ ਰੋਹਿਣੀ ਨੇ 15 ਨਵੰਬਰ ਨੂੰ ਖੁਦ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ।
ਇਸ ਤੋਂ ਪਹਿਲਾਂ, ਉਪ-ਮੁੱਖ ਮੰਤਰੀ ਅਜਿਤ ਪਵਾਰ ਸਮੇਤ ਇੱਕ ਦਰਜਨ ਤੋਂ ਜਿ਼ਆਦਾ ਮੰਤਰੀ ਅਤੇ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਸਮੇਤ ਮਹਾਰਾਸ਼ਟਰ ਦੇ ਕਈ ਨੇਤਾ ਪੀੜਤ ਹੋ ਚੁੱਕੇ ਹਨ। ਖੜਸੇ ਨੇ ਭਾਜਪਾ ਨਾਲ ਚਾਰ ਦਹਾਕਿਆਂ ਦੇ ਆਪਣੇ ਸੰਬੰਧ ਨੂੰ ਖ਼ਤਮ ਕਰ ਲਿਆ ਸੀ ਅਤੇ ਪਿਛਲੇ ਮਹੀਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਸੀ।
ਕੋਰੋਨਾ ਵਾਰੀਅਰਜ਼ ਦੇ ਬੱਚਿਆਂ ਲਈ MBBS-BDS ਕਰਨਾ ਹੋਵੇਗਾ ਆਸਾਨ, ਮੋਦੀ ਸਰਕਾਰ ਨੇ ਕੀਤਾ ਇਹ ਐਲਾਨ
NEXT STORY