ਲੁਧਿਆਣਾ (ਖ਼ੁਰਾਨਾ): ਈਰਾਨ-ਇਜ਼ਰਾਈਲ ਜੰਗ ਕਾਰਨ ਪੈਟ੍ਰੋਲੀਅਮ ਸਪਲਾਈ ਪ੍ਰਭਾਵਿਤ ਹੋਣ ਦਾ ਅਸਰ ਪੰਜਾਬ ਵਿਚ ਵੀ ਦਿਸਣ ਲੱਗ ਪਿਆ ਹੈ। ਲੁਧਿਆਣਾ ਵਿਚ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰ ਬਾਰੇ ਹਾਲਾਤ ਕੁਝ ਅਜਿਹੇ ਬਣ ਗਏ ਹਨ ਕਿ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਲੋਕ ਹੁਣ ਆਪਣੇ ਰਸੋਈ ਘਰਾਂ ਵਿਚ ਲੱਕੜਾਂ ਤੇ ਪਾਥੀਆਂ ਬਾਲਣ ਲਈ ਮਜਬੂਰ ਹੋਣ ਲੱਗ ਪਏ ਹਨ। ਉੱਥੇ ਹੀ ਇੰਡਸਟਰੀ, ਹੋਟਲ ਰੈਸਟੋਰੈਂਟ ਤੇ ਢਾਬਿਆਂ ਆਦਿ ਵਿਚ ਰੋਟੀ ਬਣਾਉਣ ਲਈ ਬਦਲ ਵਜੋਂ ਜ਼ੋਰ ਦਿੱਤਾ ਜਾ ਰਿਹਾ ਹੈ।
ਇੱਥੇ ਹੈਰਾਨੀਜਨਕ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਮਹਾਨਗਰ ਵਿਚ ਘਰੇਲੂ ਗੈਸ ਦੀ ਕੋਈ ਕਮੀ ਨਾ ਹੋਣ ਦੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਗੈਸ ਸਿਲੰਡਰ ਭਰਵਾਉਣ ਲਈ ਗੈਸ ਏਜੰਸੀਆਂ ਦੇ ਦਫ਼ਤਰਾਂ ਤੇ ਗੋਦਾਮਾਂ ਜੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਇਸ ਦੇ ਜ਼ਿਆਦਾਤਰ ਲੋਕਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲ ਰਹੀ। ਅਜਿਹੇ ਵਿਚ ਕਈ ਗੈਸ ਏਜੰਸੀਆਂ ਦੇ ਡੀਲਰਾਂ ਤੇ ਦਫ਼ਤਰਾਂ ਵਿਚ ਤਾਇਨਾਤ ਸਟਾਫ਼ ਵੱਲੋਂ ਉਪਭੋਗਤਾਵਾਂ ਦੇ ਫ਼ੋਨ ਤਕ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਲੋਕਾਂ ਵਿਚ ਪੈਨਿਕ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿੱਧੇ ਲਫ਼ਜ਼ਾਂ ਵਿਚ ਕਹੀਏ ਤਾਂ ਗੈਸ ਏਜੰਸੀਆਂ ਦੇ ਡੀਲਰ ਇਸ ਔਖ਼ੀ ਘੜੀ ਵਿਚ ਆਮ ਲੋਕਾਂ ਦੀਆਂ ਮੁਸੀਬਤਾਂ ਜ਼ਿਆਦਾ ਵਧਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਸ਼ਹਿਰ ਵਿਚ ਖਾਣ-ਪੀਣ ਦੀਆਂ ਰੇਹੜੀਆਂ 'ਤੇ ਲੱਗੇ ਘਰੇਲੂ ਗੈਸ ਸਿਲੰਡਰ ਆਮ ਜਨਤਾ ਸਮੇਤ ਪ੍ਰਸ਼ਾਸਨਿਕ ਅਫ਼ਸਰਾਂ ਦੇ ਦਾਅਵਿਆਂ ਦੀ ਫ਼ੂਕ ਕੱਢਦੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਸਵਾਲ ਖੜ੍ਹੇ ਹੋਣਾ ਲਾਜ਼ਮੀ ਹੈ ਕਿ ਜਦੋਂ ਘਰੇਲੂ ਉਪਭੋਗਤਾਵਾਂ ਨੂੰ ਬੁਕਿੰਗ ਦੇ ਬਾਵਜੂਦ ਵੀ ਸਿਲੰਡਰ ਦੀ ਸਪਲਾਈ ਨਹੀਂ ਮਿਲ ਰਹੀ ਤਾਂ ਫ਼ਿਰ ਸ਼ਹਿਰ ਭਰ ਵਿਚ ਲੱਗੀਆਂ ਖਾਣ-ਪੀਣ ਦੀਆਂ ਰੇਹੜੀਆਂ, ਹੋਟਲ-ਰੈਸਟੋਰੈਂਟਾਂ ਤੇ ਢਾਬਿਆਂ ਆਦਿ 'ਤੇ ਘਰੇਲੂ ਸਿਲੰਡਰ ਕਿੱਥੋਂ ਆ ਰਹੇ ਹਨ?
ਇਸ ਸਬੰਧੀ ਲੁਧਿਆਣਾ ਦੀ ਇਕ ਮਹਿਲਾ ਨੇ ਦੱਸਿਆ ਕਿ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੱਕੜ ਦੇ ਪੁਰਾਣੇ ਦਰਵਾਜ਼ੇ ਖਰੀਦ ਕੇ ਘਰ ਵਿਚ ਰੋਟੀ ਸਬਜ਼ੀ ਦਾ ਜੁਗਾੜ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਜ਼ਾਰ ਵਿਚ ਘਰੇਲਲੂ ਗੈਸ ਸਿਲੰਡਰ ਬਲੈਕ ਵਿਚ ਬਹੁਤ ਮਹਿੰਗਾ ਵਿਕ ਰਿਹਾ ਹੈ, ਜਿਸ ਨੂੰ ਖਰੀਦਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਇਸ ਲਈ ਉਨ੍ਹਾਂ ਵੱਲੋਂ ਬਾਜ਼ਾਰ ਤੋਂ ਲੱਕੜਾਂ ਦੇ ਪੁਰਾਣੇ ਦਰਵਾਜ਼ੇ ਬਾਲਣ ਵਜੋਂ ਵਰਤੇ ਜਾ ਰਹੇ ਹਨ।
ਹਰਸਿਮਰਤ ਬਾਦਲ ਨੇ CM ਮਾਨ ਖ਼ਿਲਾਫ਼ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ
NEXT STORY