ਪੁਣੇ-ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਮਹਾਂਰਾਸ਼ਟਰ 'ਚ ਮੱਧਾ ਹਲਕੇ ਤੋਂ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ। ਮਧਾ ਸੀਟ ਤੋਂ ਉਨ੍ਹਾਂ ਦੀ ਪਾਰਟੀ ਦਾ ਆਗੂ ਵਿਜੇ ਸਿੰਘ ਮੋਹਿਤ ਪਾਟਿਲ ਚੋਣ ਲੜਨਗੇ। ਇਕ ਪ੍ਰੈੱਸ ਸੰਮੇਲਨ 'ਚ ਪਵਾਰ ਦਾ ਐਲਾਨ ਹਾਲ ਹੀ 'ਚ ਇਸ ਹਲਕੇ ਤੋਂ ਉਨ੍ਹਾਂ ਦੇ ਚੋਣ ਲੜਨ ਬਾਰੇ ਲਗਾਈਆ ਜਾ ਰਹੀਆਂ ਅਟਕਲਾਂ ਤੋਂ ਬਾਅਦ ਆਇਆ ਹੈ। ਪਵਾਰ ਨੇ ਕਿਹਾ ਹੈ ਕਿ ਇਸ ਬਾਰੇ ਬਹੁਤ ਜ਼ੋਰ ਦਿੱਤਾ ਗਿਆ ਕਿ ਮੈਂ ਮਧਾ ਤੋਂ ਚੋਣ ਲੜਾਂ ਪਰ ਮੇਰੀ ਉਮੀਦਵਾਰੀ ਅਜੇ ਤੱਕ ਨਹੀਂ ਐਲਾਨੀ ਗਈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਪਾਰਥ ਜੋ ਉਨ੍ਹਾਂ ਦੇ ਭਤੀਜੇ 'ਤੇ ਪਾਰਟੀ ਆਗੂ ਅਜੀਤ ਪਵਾਰ ਦਾ ਬੇਟਾ ਹੈ, ਪੁਣੇ ਜ਼ਿਲੇ 'ਚ ਮਾਵਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋ ਸਕਦਾ ਹੈ। ਇਹ ਪੁੱਛੇ ਜਾਣ ਕਿ ਹਾਰ ਦੀ ਸੰਭਾਵਨਾ ਦੇ ਡਰ ਕਾਰਨ ਉਨ੍ਹਾਂ ਮਧਾ ਤੋਂ ਚੋਣ ਲੜਨ 'ਤੇ ਮੁੜ ਵਿਚਾਰ ਕੀਤਾ, ਦੇ ਜਵਾਬ 'ਚ ਪ੍ਰਵਾਰ ਨੇ ਕਿਹਾ ਕਿ ਮੈਂ 14 ਚੋਣਾਂ ਦਾ ਸਫਲਤਾ ਨਾਲ ਸਾਹਮਣਾ ਕੀਤਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ 15ਵੀਂ ਚੋਣ ਮੈਨੂੰ ਡਰਾਏਗੀ।
ਸ਼੍ਰੀਗੰਗਾਨਗਰ ਸੈਕਟਰ 'ਚ ਗੋਲੀਬਾਰੀ, ਫਿਰ ਦਿੱਸਿਆ ਸ਼ੱਕੀ ਡਰੋਨ
NEXT STORY