ਪੁਣੇ—ਮਹਾਰਾਸ਼ਟਰ 'ਚ ਜਲ ਸੰਭਾਲ ਮੰਤਰੀ ਤਾਨਾਜੀ ਸਾਵੰਤ ਦੇ ਘਰ ਦੇ ਬਾਹਰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਵਰਕਰਾਂ ਨੇ ਕੇਕੜੇ ਸੁੱਟੇ ਗਏ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।ਮਿਲੀ ਜਾਣਕਾਰੀ ਮੁਤਾਬਕ ਜਲ ਮੰਤਰੀ ਤਾਨਾਜੀ ਸਾਵੰਤ ਨੇ ਕੇਕੜਿਆਂ ਨੂੰ ਬੰਨ੍ਹ ਟੁੱਟਣ ਦਾ ਮੁੱਖ ਕਾਰਨ ਦੱਸਿਆ। ਇਸ ਬਿਆਨ ਤੋਂ ਗੁੱਸੇ 'ਚ ਆਏ ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਮੰਤਰੀ ਦੇ ਘਰ ਬਾਹਰ ਟੋਕਰੀਆਂ ਭਰ ਕੇ ਲਿਆਂਦੇ ਕੇਕੜੇ ਖਿਲਾਰ ਦਿੱਤੇ।
ਦੱਸ ਦੇਈਏ ਕਿ ਮੁੰਬਈ 'ਚ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ 2-3 ਜੁਲਾਈ ਨੂੰ ਤਿਵਾਰੇ ਬੰਨ੍ਹ ਟੁੱਟਣ ਕਾਰਨ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਤੋਂ ਬਾਅਦ ਜਲ ਮੰਤਰੀ ਸਾਵੰਤ ਨੇ ਬੰਨ੍ਹ ਟੁੱਟਣ ਦਾ ਮੁੱਖ ਕਾਰਨ ਕੇਕੜਿਆਂ ਨੂੰ ਦੱਸਿਆ, ਜਿਸ ਕਾਰਨ ਲੋਕਾਂ ਗੁੱਸੇ 'ਚ ਆ ਗਏ। ਹੁਣ ਤੱਕ 20 ਮ੍ਰਿਤਕ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਪਰ ਐੱਨ. ਡੀ. ਆਰ. ਐੱਫ. ਦਾ ਸਰਚ ਆਪਰੇਸ਼ਨ ਜਾਰੀ ਹੈ।

ਗੁਜਰਾਤ ਦੀ ਅਦਾਲਤ ਨੇ ਰਾਹੁਲ ਗਾਂਧੀ ਵਿਰੁੱਧ ਮੁੜ ਜਾਰੀ ਕੀਤਾ ਸੰਮਨ
NEXT STORY