ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ ਨੇ ਮੰਗਲਵਾਰ ਨੂੰਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇਕ ਚੋਣਾਵੀ ਰੈਲੀ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਤਲ ਦਾ ਦੋਸ਼ੀ ਦੱਸਦੇ ਹੋਏ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਦਾਇਰ ਮਾਮਲੇ 'ਚ ਮੁੜ ਸੰਮਨ ਜਾਰੀ ਕੀਤਾ। ਕੋਰਟ ਨੇ ਰਾਹੁਲ ਨੂੰ 9 ਅਗਸਤ ਦੀ ਅਗਲੀ ਸੁਣਵਾਈ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਮਈ ਨੂੰ ਕੋਰਟ ਨੇ ਇਸੇ ਮਾਮਲੇ 'ਚ ਰਾਹੁਲ ਵਿਰੁੱਧ ਸੰਮਨ ਜਾਰੀ ਕਰਦੇ ਹੋਏ ਉਨ੍ਹਾਂ ਨੂੰ 9 ਜੁਲਾਈ ਯਾਨੀ ਅੱਜ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਸਮੇਂ ਲੋਕ ਸਭਾ ਦੇ ਪਤੇ 'ਤੇ ਭੇਜੇ ਗਏ ਇਸ ਸੰਮਨ ਨੂੰ ਇਹ ਕਹਿੰਦੇ ਹੋਏ ਲੋਕ ਸਭਾ ਸਪੀਕਰ ਦਫ਼ਤਰ ਨੇ ਵਾਪਸ ਭੇਜ ਦਿੱਤਾ ਕਿ ਇਸ ਨੂੰ ਰਾਹੁਲ ਦੇ ਨਿੱਜੀ ਪਤੇ 'ਤੇ ਭੇਜਿਆ ਜਾਵੇ, ਇਸ ਲਈ ਅੱਜ ਯਾਨੀ ਮੰਗਲਵਾਰ ਨੂੰ ਕੋਰਟ ਨੇ ਇਸ ਨੂੰ ਮੁੜ ਜਾਰੀ ਕੀਤਾ। ਰਾਹੁਲ ਗਾਂਧੀ ਦੇ ਵਕੀਲ ਪ੍ਰਕਾਸ਼ ਪਟੇਲ ਨੇ ਯੂ.ਐੱਨ.ਆਈ. ਤੋਂ ਇਸ ਦੀ ਪੁਸ਼ਟੀ ਕੀਤੀ।
ਜੱਜ ਆਰ.ਬੀ. ਇਟਾਲੀਆ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਕ 9 ਅਗਸਤ ਤੈਅ ਕੀਤੀ ਹੈ। ਭਾਜਪਾ ਦੇ ਸਥਾਨਕ ਕੌਂਸਲਰ ਕ੍ਰਿਸ਼ਨਵਦਨ ਬ੍ਰਹਮਾਭੱਟ ਨੇ ਇਹ ਮਾਮਲੇ ਦਾਇਰ ਕਰਦੇ ਹੋਏ ਦੋਸ਼ ਲਗਾਇਆ ਹੈ ਕਿ 23 ਅਪ੍ਰੈਲ ਨੂੰ ਚੋਣਾਵੀ ਸਭਾ 'ਚ ਰਾਹੁਲ ਵਲੋਂ ਦਿੱਤੇ ਗਏ ਭਾਸ਼ਣ ਨਾਲ ਉਨ੍ਹਾਂ ਦੇ ਨੇਤਾ ਦਾ ਅਪਮਾਨ ਹੋਇਆ ਹੈ। ਸ਼ਾਹ ਨੂੰ ਸੋਹਰਾਬੁਦੀਨ ਸ਼ੇਖ ਮੁਕਾਬਲੇ ਮਾਮਲੇ 'ਚ ਸੀ.ਬੀ.ਆਈ. ਦੀ ਅਦਾਲਤ ਨੇ ਪਹਿਲਾਂ ਹੀ ਬਰੀ ਕਰ ਦਿੱਤਾ ਹੈ। 30 ਅਪ੍ਰੈਲ ਨੂੰ ਕੋਰਟ ਦੇ ਸਾਹਮਣੇ ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜਬਲਪੁਰ 'ਚ ਸਭਾ ਹੋਣ ਦੇ ਬਵਾਜੂਦ ਟੈਲੀਵਿਜ਼ਨ 'ਤੇ ਪ੍ਰਸਾਰਿਤ ਰਾਹੁਲ ਦੇ ਭਾਸ਼ਣ ਨੂੰ ਅਹਿਮਦਾਬਾਦ ਸਮੇਤ ਦੇਸ਼ ਭਰ 'ਚ ਦੇਖਿਆ ਸੁਣਿਆ ਗਿਆ ਸੀ, ਇਸ ਲਈ ਉਹ ਇੱਥੇ ਮੁਕੱਦਮਾ ਦਾਇਰ ਕਰ ਸਕਦੇ ਹਨ।
ਜੰਮੂ : ਗਵਰਨਰ ਨੇ CRPF ਨੂੰ ਕਿਹਾ- ਸਾਰੇ ਮੋਰਚਿਆਂ 'ਤੇ ਰੱਖੀ ਜਾਵੇ ਸਖਤ ਨਿਗਰਾਨੀ
NEXT STORY