ਲੁਧਿਆਣਾ (ਰਾਜ) : ਵ੍ਰਿੰਦਾਵਨ ਰੋਡ ’ਤੇ ਦੋਸਤ ਨੇ ਹੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਦੋਸਤ ਦੇ ਘਰ ਦੇ ਬਾਹਰ ਸ਼ਰਾਬ ਦੇ ਨਸ਼ੇ ’ਚ ਗੋਲੀ ਚਲਾ ਦਿੱਤੀ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਅਤੇ ਚੌਕੀ ਕੈਲਾਸ਼ ਨਗਰ ਦੀ ਪੁਲਸ ਮੌਕੇ ’ਤੇ ਪਹੁੰਚੀ।
ਪੁਲਸ ਨੂੰ ਮੌਕੇ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਮਿਲੀ ਹੈ, ਜਿਸ ਤੋਂ ਬਾਅਦ ਪੁਲਸ ਨੇ ਫਾਇਰ ਕਰਨ ਵਾਲੇ ਮੁਲਜ਼ਮ ਮੋਹਿਤ ਸਾਹਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ’ਚ ਪੁਲਸ ਨੇ ਉਸ ਦੇ ਨਾਲ ਕਾਰ ’ਚ ਮੌਜੂਦ 2 ਹੋਰ ਨੌਜਵਾਨਾਂ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚੋਂ ਇਕ ਮੁਲਜ਼ਮ ਰਿਸ਼ਵ ਨੂੰ ਫੜ ਲਿਆ ਹੈ, ਜਦਕਿ ਮੁੱਖ ਮੁਲਜ਼ਮ ਮੋਹਿਤ ਅਜੇ ਫਰਾਰ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਘਟਨਾ 20 ਦਸੰਬਰ ਸਵੇਰੇ ਲਗਭਗ ਸਾਢੇ 3 ਵਜੇ ਦੀ ਹੈ। ਵ੍ਰਿੰਦਾਵਨ ਰੋਡ ’ਤੇ ਸਮਾਜ ਸੇਵੀ ਗਗਨ ਢੰਡ ਦਾ ਘਰ ਹੈ। ਮੁਲਜ਼ਮ ਮੋਹਿਤ ਉਸ ਦਾ ਦੋਸਤ ਹੈ ਪਰ ਉਨਾਂ ’ਚ ਕੁਝ ਪੈਸਿਆ ਦਾ ਆਪਸੀ ਲੈਣ-ਦੇਣ ਸੀ। 20 ਦਸੰਬਰ ਸਵੇਰੇ ਮੋਹਿਤ ਸ਼ਰਾਬ ’ਚ ਟੁੰਨ ਹੋ ਕੇ ਗਗਨ ਦੇ ਘਰ ਦੇ ਬਾਹਰ ਪਹੁੰਚਿਆ ਤਾਂ ਉਸ ਨੇ ਪਹਿਲਾਂ ਗਾਲੀ-ਗਲੋਚ ਕੀਤੀ, ਫਿਰ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕਰ ਦਿੱਤਾ।
ਉਸ ਦੇ ਨਾਲ ਮੌਜੂਦ ਉਸ ਦੇ 2 ਹੋਰ ਦੋਸਤਾਂ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਨਾਲ ਰਹਿੰਦੇ ਦੋਸਤ ਉਸ ਨੂੰ ਲੈ ਗਏ। ਇਹ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਸੀ। ਹਾਲਾਂਕਿ ਦੋਸਤੀ ਕਾਰਨ ਸਮਾਜ ਸੇਵੀ ਗਗਨ ਢੰਡ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਫਾਇਰਿੰਗ ਦੀ ਘਟਨਾ ਕਾਰਨ ਪੁਲਸ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਕੀਤੀ। ਪੁਲਸ ਨੇ ਖੁਦ ਹੀ ਮੁਲਜ਼ਮ ’ਤੇ ਮਾਮਲਾ ਦਰਜ ਕਰ ਲਿਆ ਅਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਾਨ ਸਰਕਾਰ ਦਾ ਸਿੱਖਿਆ ਦ੍ਰਿਸ਼ਟੀਕੋਣ: 25 ਸਕੂਲਾਂ 'ਚ AI-ਅਧਾਰਤ ਕਰੀਅਰ ਮਾਰਗਦਰਸ਼ਨ ਪਾਇਲਟ ਪ੍ਰੋਜੈਕਟ ਸ਼ੁਰੂ
NEXT STORY