ਉੱਤਰਕਾਸ਼ੀ- ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਸ਼ੁੱਕਰਵਾਰ ਨੂੰ ਅਭਿਆਕਸ ਕੀਤਾ, ਜਿਸ 'ਚ ਦੇਖਿਆ ਗਿਆ ਕਿ ਉਹ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਤਿਆਰ ਕੀਤੇ ਜਾ ਰਹੇ ਰਸਤੇ 'ਚ ਆਪਣੇ ਪਹੀਏ ਵਾਲੇ ਸਟ੍ਰੈਚਰ ਨੂੰ ਕਿਵੇਂ ਲੈ ਜਾਵੇਗੀ। ਅਭਿਆਸ ਦੌਰਾਨ ਐੱਨ.ਡੀ.ਆਰ.ਐੱਫ. ਦਾ ਇਕ ਕਰਮਚਾਰੀ ਰੱਸੀ ਨਾਲ ਬੰਨ੍ਹੇ ਪਹੀਏ ਵਾਲੇ ਇਕ ਸਟ੍ਰੈਚਰ ਨੂੰ ਧੱਕਦੇ ਹੋਏ ਮਾਰਗ ਤੋਂ ਲੰਘਿਆ ਅਤੇ ਦੂਜੇ ਛੋਰ 'ਤੇ ਪਹੁੰਚਣ ਤੋਂ ਬਾਅਦ ਉਸ ਨੂੰ ਵਾਪਸ ਖਿੱਚ ਲਿਆ ਗਿਆ।
ਪਿਛਲੇ 12 ਦਿਨਾਂ ਤੋਂ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਸੁਰੰਗ 'ਚ ਮਲਬੇ ਦਰਮਿਆਨ 800 ਮਿਲੀਮੀਟਰ ਵਿਆਸ ਵਾਲੇ ਸਟੀਲ ਪਾਈਪ ਦੀ ਵਰਤੋਂ ਕਰ ਕੇ ਇਕ ਰਸਤਾ ਬਣਾਇਆ ਜਾ ਰਿਹਾ ਹੈ। ਐੱਨ.ਡੀ.ਆਰ.ਐੱਫ਼. ਦਾ ਇਕ ਕਰਮਚਾਰੀ ਤਿਆਰ ਕੀਤੇ ਗਏ ਰਸਤੇ 'ਚ ਗਿਆ। ਉਹ ਪਹੀਏ ਵਾਲੇ ਸਟ੍ਰੈਚਰ 'ਤੇ ਹੇਠਾਂ ਵੱਲ ਮੂੰਹ ਕਰ ਕੇ ਲੇਟ ਕੇ ਅੰਦਰ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਾਇਆ ਗਿਆ ਕਿ ਪਾਈਪ ਦੇ ਅੰਦਰ ਪੂਰੀ ਜਗ੍ਹਾ ਹੈ ਅਤੇ ਕਰਮਚਾਰੀ ਨੂੰ ਸਾਹ ਲੈਣ 'ਚ ਕੋਈ ਕਠਿਨਾਈ ਮਹਿਸੂਸ ਨਹੀਂ ਹੋਈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬਚਾਅ ਕੰਮਾਂ 'ਤੇ ਨਜ਼ਰ ਰੱਖਣ ਲਈ ਵੀਰਵਾਰ ਤੋਂ ਮਾਤਲੀ 'ਚ ਹੀ ਮੌਜੂਦ ਹਨ। ਮੁੱਖ ਮੰਤਰੀ ਦਫ਼ਤਰ ਦਾ ਇਕ ਅਸਥਾਈ ਕੈਂਪ ਉੱਥੇ ਸਥਾਪਤ ਕੀਤਾ ਗਿਆ ਹੈ ਤਾਂ ਕਿ ਉਹ ਰੋਜ਼ਾਨਾ ਦੇ ਕੰਮਕਾਜਾਂ ਨੂੰ ਵੀ ਪੂਰਾ ਕਰ ਸਕਣ। ਸੁਰੰਗ 'ਚ ਡਰਿਲਿੰਗ ਅਤੇ ਮਲਬੇ ਵਿਚਾਲੇ ਪਾਈਪਾਂ ਨੂੰ ਪਾਉਣ ਦਾ ਕੰਮ ਅਜੇ ਤੱਕ ਮੁੜ ਸ਼ੁਰੂ ਨਹੀਂ ਕੀਤਾ ਗਿਆ ਹੈ। ਬਚਾਅ ਕਰਮਚਾਰੀਆਂ ਨੂੰ ਦੂਜੇ ਪਾਸੇ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਮਲਬੇ ਦਰਮਿਆਨ 12-14 ਮੀਟਰ ਹੋਰ ਡਰਿਲਿੰਗ ਕਰਨੀ ਪਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਦੇਵ ਐਪ ਮਾਮਲੇ ’ਚ ਵੱਡੀ ਕਾਰਵਾਈ, ਮੁੰਬਈ ਪੁਲਸ ਨੇ ਕ੍ਰਾਈਮ ਬ੍ਰਾਂਚ ਨੂੰ ਸ਼ਿਫਟ ਕੀਤਾ ਕੇਸ
NEXT STORY