ਨਵੀਂ ਦਿੱਲੀ: ਐਨ.ਡੀ.ਆਰ.ਐਫ. ਦੇ ਡਾਇਰੈਕਟਰ ਜਨਰਲ ਐਸ.ਐਨ. ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਚੱਕਰਵਾਤੀ ਤੂਫਾਨ ‘ਅਮਫਾਨ' ਦੇ 20 ਮਈ ਨੂੰ ਤਟ 'ਤੇ ਪੁੱਜਣ ਦਾ ਅੰਦਾਜਾ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ 1999 ਤੋਂ ਬਾਅਦ ਭਾਰਤ 'ਚ ਆਉਣ ਵਾਲਾ ਇਹ ਦੂਜਾ ਖਤਰਨਾਕ ਚੱਕਰਵਾਤੀ ਤੂਫਾਨ ਹੋਵੇਗਾ। ਪ੍ਰਧਾਨ ਨੇ ਕਿਹਾ ਕਿ ‘ਅਮਫਾਨ ਬਹੁਤ ਜ਼ਿਆਦਾ ਖਤਨਾਕ ਚੱਕਰਵਾਤੀ ਤੂਫਾਨ ਹੋਵੇਗਾ ਅਤੇ ਤਟ 'ਤੇ ਆਉਣ ਦੌਰਾਨ ਇਹ ‘ਮਹਾਚੱਕਰਵਾਤ' ਤੋਂ ਸਿਰਫ਼ ਇੱਕ ਸ਼੍ਰੇਣੀ ਹੇਠਾਂ ਹੋਵੇਗਾ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਪ੍ਰਮੁੱਖ ਨੇ ਕਿਹਾ ਕਿ ਆਉਣ ਵਾਲਾ ਤੂਫਾਨ ‘ਖਤਰਨਾਕ ਹੈ ਅਤੇ 1999 ਤੋਂ ਬਾਅਦ ਦੂਜੀ ਵਾਰ ‘ਮਹਾਚੱਕਰਵਾਤ' ਸ਼੍ਰੇਣੀ ਦਾ ਇੱਕ ਤੂਫਾਨ ਓਡੀਸ਼ਾ ਦੇ ਤਟ ਨਾਲ ਟਕਰਾਉਣ ਵਾਲਾ ਹੈ। 1999 ਦਾ ਮਹਾਚੱਕਰਵਾਤ ਬੇਹੱਦ ਜਾਨਲੇਵਾ ਸੀ ਅਤੇ ਅੰਦਾਜਾ ਹੈ ਕਿ ਤਟ 'ਤੇ ਆਉਣ ਦੌਰਾਨ ਇਸ ਦਾ ਪ੍ਰਭਾਵ ਵੀ ‘ਫੋਨੀ ਚੱਕਰਵਾਤ ਵਰਗਾ ਹੋਵੇਗਾ। ਮਈ 2019 'ਚ ਆਏ ਫੋਨੀ ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।
ਇੱਕ ਵੀਡੀਓ ਸੁਨੇਹਾ 'ਚ ਉਨ੍ਹਾਂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਲੈ ਕੇ ਬਹੁਤ ਗੰਭੀਰ ਹੈ। ਪ੍ਰਧਾਨ ਨੇ ਕਿਹਾ, ‘‘ਅਸੀਂ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਰਾਜਾਂ ਓਡੀਸ਼ਾ ਅਤੇ ਪੱਛਮੀ ਬੰਗਾਲ ਨੂੰ ਅਪੀਲ ਕੀਤੀ ਹੈ ਕਿ ਉਹ ਉਚਿਤ ਕਦਮ ਚੁੱਕਣ। ਇਹ ਰਾਜ ਪਹਿਲਾਂ ਤੋਂ ਹੀ ਇਸ 'ਤੇ ਕੰਮ ਕਰ ਰਹੇ ਹਨ। ਐਨ.ਡੀ.ਆਰ.ਐਫ. ਨੇ ਇਨ੍ਹਾਂ ਦੋਨਾਂ ਰਾਜਾਂ 'ਚ ਕੁਲ 37 ਟੀਮਾਂ ਤਾਇਨਾਤ ਕੀਤੀਆਂ ਹਨ।
ਸਰਹੱਦੀ ਖੇਤਰਾਂ 'ਚ ਫੈਲੇਗਾ ਸੜਕਾਂ ਦਾ ਜਾਲ, ਤੇਜ਼ੀ ਨਾਲ ਕੰਮ ਲਈ ਆਧੁਨਿਕ ਮਸ਼ੀਨਾਂ
NEXT STORY