ਨਵੀਂ ਦਿੱਲੀ : ਮੀਡੀਆ ਫਰਮ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ.ਡੀ.ਟੀ.ਵੀ) ਦੇ ਡਾਇਰੈਕਟਰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਐੱਨ.ਡੀ.ਟੀ.ਵੀ ਲਿਮਟਿਡ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਨੂੰ ਪ੍ਰਮੋਟਰ ਸਮੂਹ ਦੀ ਇਕਾਈ ਆਰ.ਆਰ.ਪੀ.ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਸੂਚਿਤ ਕੀਤਾ ਗਿਆ ਹੈ। ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਕੰਪਨੀ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਤੋਂ ਐੱਨ.ਡੀ.ਟੀ.ਵੀ ਨੇ ਸੁਦੀਪਤਾ ਭੱਟਾਚਾਰੀਆ ਅਤੇ ਸੰਜੇ ਪੁਗਲੀਆ ਅਤੇ ਸੰਥਿਲ ਸਾਮੀਆ ਚਾਂਗਲਾਵਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਨਿਰਦੇਸ਼ਕ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ, ਨਾਜਾਇਜ਼ ਨਿਰਮਾਣ ਦਾ ਦੋਸ਼
ਐੱਨ.ਡੀ.ਟੀ.ਵੀ ਦੀ ਪ੍ਰਮੋਟਰ ਕੰਪਨੀ ਆਰ.ਆਰ.ਪੀ.ਆਰ ਹੋਲਡਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਆਪਣੀ ਇਕੁਇਟੀ ਪੂੰਜੀ ਦਾ 99.5 ਫੀਸਦੀ ਅਡਾਨੀ ਸਮੂਹ ਦੀ ਮਲਕੀਅਤ ਵਾਲੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀ.ਸੀ.ਪੀ.ਐੱਲ) ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਆਰ.ਆਰ.ਪੀ.ਆਰ ਹੋਲਡਿੰਗ ਨੇ ਸਟਾਕ ਐਕਸਚੇਂਜ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਇਹ ਇਕੁਇਟੀ ਸੋਮਵਾਰ ਨੂੰ ਟ੍ਰਾਂਸਫਰ ਕੀਤੀ ਗਈ ਹੈ। ਇਨ੍ਹਾਂ ਸ਼ੇਅਰਾਂ ਦੇ ਟਰਾਂਸਫਰ ਨਾਲ ਅਡਾਨੀ ਗਰੁੱਪ ਨੂੰ ਐੱਨ.ਡੀ.ਟੀ.ਵੀ 'ਚ 29.18 ਫੀਸਦੀ ਹਿੱਸੇਦਾਰੀ ਮਿਲੇਗੀ। ਇਸ ਦੇ ਨਾਲ ਹੀ ਅਡਾਨੀ ਸਮੂਹ 5 ਦਸੰਬਰ ਨੂੰ ਵਾਧੂ 26 ਫੀਸਦੀ ਹਿੱਸੇਦਾਰੀ ਲਈ ਖੁੱਲ੍ਹੀ ਪੇਸ਼ਕਸ਼ ਵੀ ਕਰ ਰਿਹਾ ਹੈ।
ਨੂੰਹ ਕਾਰਨ ਮੁਸ਼ਕਲ 'ਚ ਫਸੇ ਨਵਨਿਯੁਕਤ ਪ੍ਰਧਾਨ ਰੋਜਰ ਬਿੰਨੀ, BCCI ਵੱਲੋਂ ਨੋਟਿਸ ਜਾਰੀ
NEXT STORY