ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਰੋੜਾਂ ਰੁਪਏ ਦੇ ਕ੍ਰਿਪਟੋਕਰੰਸੀ ਪੋਂਜੀ ਘਪਲੇ ਨੂੰ ਲੈ ਕੇ ਪੂਰੇ ਸੂਬੇ ਤੋਂ ਕਰੀਬ 300 ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਨੇ ਇਹ ਟਿੱਪਣੀ ਰਾਜ 'ਚ 2018 ਤੋਂ ਸ਼ੁਰੂ ਧੋਖਾਧੜੀ ਦੇ ਸੰਦਰਭ 'ਚ ਕੀਤੀ। ਇਕ ਅਧਿਕਾਰਤ ਬਿਆਨ ਅਨੁਸਾਰ, ਘੱਟ ਸਮੇਂ 'ਚ ਚੰਗਾ ਲਾਭ ਦੇਣ ਦਾ ਵਾਅਦਾ ਕਰ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਸਮੀਖਿਆ ਲਈ ਸ਼ੁੱਕਰਵਾਰ ਨੂੰ ਅਗਨੀਹੋਤਰੀ ਦੀ ਪ੍ਰਧਾਨਗੀ 'ਚ ਬੈਠਕ ਹੋਈ।
ਇਹ ਵੀ ਪੜ੍ਹੋ : ਮਾਲਕ ਦੇ ਰੁਮਾਲ ਲਈ ਨੌਕਰਾਣੀ ਨੇ ਜਾਨ ਖ਼ਤਰੇ ’ਚ ਪਾਈ, 12ਵੀਂ ਮੰਜ਼ਿਲ ਦੀ ਬਾਲਕਨੀ ’ਚ ਲਟਕੀ
ਅਗਨੀਹੋਤਰੀ ਨੇ ਕਿਹਾ ਕਿ ਲੋਕਾਂ ਨੂੰ ਪੋਂਜੀ ਯੋਜਨਾ ਜਾਂ ਕ੍ਰਿਪਟੋਕਰੰਸੀ ਧੋਖਾਧੜੀ ਵਰਗੇ ਧੋਖੇ 'ਚ ਫਸਣ ਤੋਂ ਬਚਣਾ ਚਾਹੀਦਾ। ਸ਼ਨੀਵਾਰ ਨੂੰ ਜਾਰੀ ਬਿਆਨ ਅਨੁਸਾਰ, ਅਗਨੀਹੋਤਰੀ ਨੇ ਕਿਹਾ,''ਮੈਂ ਦੇਖ ਰਿਹਾ ਹਾਂ ਕਿ ਕ੍ਰਿਪਟੋਕਰੰਸੀ ਧੋਖਾਧੜੀ ਦੇ ਸਰਗਰਨਾ ਵਲੋਂ ਲੋਕਾਂ ਨੂੰ ਧੋਖਾ ਦੇਣ ਦੇ ਸੰਬੰਧ 'ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ।'' ਉਨ੍ਹਾਂ ਦੱਸਿਆ ਕਿ ਪੁਲਸ ਨੂੰ ਹੁਣ ਤੱਕ 300 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਅਗਨੀਹੋਤਰੀ ਨੇ ਦੱਸਿਆ ਕਿ ਮਾਮਲੇ 'ਚ ਹੁਣ ਤੱਕ ਮੰਡੀ ਤੋਂ 10 ਅਤੇ ਊਨਾ ਤੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਾਸੀ ਸਰਗਰਨਾ ਸੁਭਾਸ਼ ਸ਼ਰਮਾ ਫਰਾਰ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੇ ਰੋਹਤਾਂਗ ਤੇ ਕੁੰਜਮ ਦੱਰੇ ’ਚ ਬਰਫਬਾਰੀ, ਤਾਪਮਾਨ ’ਚ ਗਿਰਾਵਟ
NEXT STORY