ਨਵੀਂ ਦਿੱਲੀ— ਕੋਰੋਨਾ ਲਾਗ ਦੀ ਬੀਮਾਰੀ ਨਾਲ ਜੰਗ ਲੜ ਰਹੇ ਲੋਕਾਂ ਲਈ ਦਿੱਲੀ ਦੇ ਛਤਰਪੁਰ 'ਚ ਬਣਿਆ ਸਰਦਾਰ ਪਟੇਲ ਕੋਵਿਡ ਸੈਂਟਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਸੈਂਟਰ ਹਨ। ਜੇਕਰ ਇਸ ਕੋਵਿਡ ਸੈਂਟਰ ਦੀ ਲੰਬਾਈ ਅਤੇ ਚੋੜਾਈ ਦੀ ਗੱਲ ਕੀਤੀ ਜਾਵੇ ਤਾਂ ਇਹ 1700 ਫੁੱਟ ਲੰਬਾ ਅਤੇ 700 ਫੁੱਟ ਚੌੜਾ ਹੈ। ਇਸ ਸੈਂਟਰ 'ਚ 10 ਹਜ਼ਾਰ ਬੈੱਡ ਲੱਗੇ ਹੋਏ ਹਨ। ਇਥੇ ਕੋਵਿਡ ਦੇ ਗੰਭੀਰ ਮਰੀਜ਼ਾਂ ਲਈ 250 ਆਈ. ਸੀ. ਯੂ. ਵਾਰਡ ਵੀ ਬਣਾਏ ਗਏ ਹਨ। ਇਸ ਕੋਵਿਡ ਕੇਅਰ ਸੈਂਟਰ 'ਚ ਹੁਣ ਤੱਕ 4 ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਇਲਾਜ ਹੋ ਚੁੱਕਾ ਹੈ ਜਦਕਿ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਛਤਰਪੁਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ 'ਚ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਹਸਪਤਾਲ ਨੇ ਹੁਣ ਤੱਕ ਕੁਲ 3 ਹਜ਼ਾਰ 716 ਮਰੀਜ਼ਾਂ ਨੂੰ ਦਾਖ਼ਲ ਕੀਤਾ ਹੈ, ਜਿਨ੍ਹਾਂ 'ਚੋਂ 2,388 ਦਾ ਸਫ਼ਲਤਾਪੂਰਵਕ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਅਮਿਤ ਸ਼ਾਹ ਨੇ 27 ਜੁਲਾਈ ਨੂੰ ਕੀਤਾ ਸੀ ਉਦਘਾਟਨ
ਇਸ ਵੱਡੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਖੁਦ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ 27 ਜੁਲਾਈ ਨੂੰ ਕੀਤਾ ਸੀ। ਅਮਿਤ ਸ਼ਾਹ ਦੇ ਉਦਘਾਟਨ ਦੇ ਬਾਅਦ ਭਾਰਤ-ਤਿੱਬਤ ਸਰਹੱਦ ਪੁਲਸ ਵੱਲੋਂ ਚਲਾਏ ਗਏ ਸਫ਼ਲ ਪ੍ਰੀਖਣ ਦੇ ਬਾਅਦ ਇਸ ਕੋਵਿਡ ਕੇਅਰ ਸੈਂਟਰ ਨੇ ਰਸਮੀ ਤੌਰ 'ਤੇ 5 ਜੁਲਾਈ ਤੋਂ ਮਰੀਜ਼ਾਂ ਨੂੰ ਲੈਣਾ ਸ਼ੁਰੂ ਕੀਤਾ ਸੀ। ਆਈ. ਟੀ. ਬੀ. ਪੀ. ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ 'ਚੋਂ ਸਿਰਫ 66 ਮਰੀਜ਼ਾਂ ਨੂੰ ਹਸਪਤਾਲਾਂ 'ਚ ਭੇਜਿਆ ਗਿਆ ਹੈ। ਮੌਜੂਦਾ 'ਚ ਉਨ੍ਹਾਂ ਦੇ ਕੋਲ 1,175 ਤੋਂ ਵੱਧ ਮਰੀਜ਼ ਹਨ, ਜਿਨ੍ਹਾਂ ਦਾ ਐੱਸ. ਪੀ. ਸੀ. ਸੀ. ਸੀ. 'ਚ ਇਲਾਜ ਚੱਲ ਰਿਹਾ ਹੈ। ਹਾਲ ਹੀ ਦੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਮਾਣ ਵਾਲੀ ਗੱਲ ਇਹ ਹੈ ਅੱਜ ਤੱਕ ਇਸ ਕੇਂਦਰ 'ਚ ਇਕ ਵੀ ਮੌਤ ਨਹੀਂ ਹੋਈ ਹੈ। ਇਥੇ ਜੋ ਵੀ ਮਰੀਜ਼ ਆਇਆ ਹੈ, ਉਹ ਠੀਕ ਹੋ ਕੇ ਘਰ ਪਰਤਿਆ ਹੈ।
ਆਈ. ਟੀ. ਬੀ. ਪੀ. ਆਪਣੇ 800 ਤੋਂ ਵੱਧ ਸਪੈਸ਼ਲਿਸਟ ਡਾਕਟਰਸ, ਨਰਸਾਂ, ਮੈਡੀਕਲ ਆਫੀਸਰਸ ਅਤੇ ਪੈਰਾਮੈਡੀਕਲ ਦੇ ਨਾਲ ਇਸ ਸੈਂਟਰ ਦਾ ਸੰਚਾਲਨ ਕਰ ਰਿਹਾ ਹੈ। ਇਸ ਦੇ ਇਲਾਵਾ ਸੈਂਟਰ ਨੂੰ 24 ਘੰਟੇ ਚਲਾਉਣ ਲਈ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ।
ਚੀਨ ਨਾਲ ਗਤੀਰੋਧ 'ਤੇ ਮੋਦੀ ਸਰਕਾਰ ਸੰਸਦ 'ਚ ਦੇ ਸਕਦੀ ਹੈ ਬਿਆਨ: ਸੂਤਰ
NEXT STORY