ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (NTA ) ਨੇ ਸੋਮਵਾਰ ਨੂੰ ਰਾਸ਼ਟਰੀ ਯੋਗਤਾ ਕਮ ਟੈਸਟ-ਗ੍ਰੈਜੂਏਟ (NEET-UG) ਲਈ ਮੁੜ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਅਤੇ ਸੋਧੀ ਗਈ ਰੈਂਕ ਸੂਚੀ ਜਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। NTA ਨੇ 5 ਮਈ ਨੂੰ ਆਯੋਜਿਤ ਕੀਤੀ ਗਈ ਪ੍ਰੀਖਿਆ 'ਚ 6 ਕੇਂਦਰਾਂ 'ਤੇ ਦੇਰੀ ਨਾਲ ਸ਼ੁਰੂ ਹੋਣ ਕਾਰਨ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ 1,563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦਿੱਤੇ ਸਨ। ਇਹ ਸੋਧਿਆ ਨਤੀਜਾ ਇਨ੍ਹਾਂ ਉਮੀਦਵਾਰਾਂ ਦੀ ਮੁੜ ਜਾਂਚ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ 7 ਕੇਂਦਰਾਂ ’ਤੇ 23 ਜੂਨ ਨੂੰ ਹੋਈ ਮੁੜ ਪ੍ਰੀਖਿਆ ’ਚ 1563 ਉਮੀਦਵਾਰਾਂ ’ਚੋਂ 48 ਫੀਸਦੀ ਪ੍ਰੀਖਿਆਰਥੀ ਹਾਜ਼ਰ ਨਹੀਂ ਹੋਏ। NTA ਅਧਿਕਾਰੀਆਂ ਨੇ ਦੱਸਿਆ ਕਿ 1,563 ਉਮੀਦਵਾਰਾਂ ਵਿਚੋਂ 813 ਨੇ ਮੁੜ ਪ੍ਰੀਖਿਆ ਲਈ ਹਾਜ਼ਰ ਹੋਏ ਜਦਕਿ ਬਾਕੀਆਂ ਨੇ ਪ੍ਰੀਖਿਆ ਛੱਡਣ ਦੀ ਚੋਣ ਕੀਤੀ।
ਇਹ ਵੀ ਪੜ੍ਹੋ- NEET-UG ਪ੍ਰੀਖਿਆ ’ਚ ਬੇਨਿਯਮੀਆਂ : CBI ਦੀ ਵੱਡੀ ਕਾਰਵਾਈ, ਪ੍ਰਾਈਵੇਟ ਸਕੂਲ ਦਾ ਮਾਲਕ ਕੀਤਾ ਗ੍ਰਿਫਤਾਰ
ਨਤੀਜਿਆਂ ਦਾ ਐਲਾਨ ਕਰਦਿਆਂ NTA ਨੇ ਕਿਹਾ ਕਿ ਹੁਣ ਇਹ ਸੂਚਿਤ ਕੀਤਾ ਗਿਆ ਹੈ ਕਿ NEET-UG 2024 ਦੇ ਉਮੀਦਵਾਰਾਂ 23 ਜੂਨ 2024 ਨੂੰ ਮੁੜ ਪ੍ਰੀਖਿਆ ਲਈ ਹਾਜ਼ਰ ਹੋਏ। ਸੋਧੀ ਗਈ ਰੈਂਕ ਸੂਚੀ ਵੈੱਬਸਾਈਟ http:// https://exams.nta.ac.in/NEET/ 'ਤੇ ਅਪਲੋਡ ਕੀਤੇ ਜਾ ਰਹੇ ਹਨ। ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਲਾਗ ਇਨ ਕਰ ਸਕਦੇ ਹਨ ਅਤੇ ਆਪਣੇ ਸਬੰਧਤ ਸਕੋਰ ਕਾਰਡ ਵੇਖ ਸਕਦੇ ਹਨ।
ਇੰਝ ਵੇਖੋ NEET-UG 2024 ਸੋਧਿਆ ਸਕੋਰ ਕਾਰਡ
23 ਜੂਨ ਨੂੰ ਮੁੜ ਆਯੋਜਿਤ ਇਸ ਮੈਡੀਕਲ ਪ੍ਰੀਖਿਆ ਦਾ ਸਕੋਰ ਕਾਰਡ ਦੇਖਣ ਲਈ ਤੁਹਾਨੂੰ NTA ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। NEET 2024 ਸੋਧੀ ਗਈ ਸਕੋਰ ਕਾਰਡ ਲਈ ਲਿੰਕ ਸਿਰਫ ਸਿਖਰ 'ਤੇ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਐਪਲੀਕੇਸ਼ਨ ਨੰਬਰ, ਈਮੇਲ ਆਈਡੀ, ਜਨਮ ਤਾਰੀਖ਼, ਮੋਬਾਈਲ ਨੰਬਰ ਅਤੇ ਸੁਰੱਖਿਆ ਪਿੰਨ ਦਰਜ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਨ੍ਹਾਂ ਵੇਰਵਿਆਂ ਨੂੰ ਦਾਖਲ ਕਰਦੇ ਹੋ, ਤੁਹਾਨੂੰ ਆਪਣਾ ਨਤੀਜਾ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- ਰਾਧਾ ਰਾਣੀ 'ਤੇ ਵਿਵਾਦਿਤ ਬਿਆਨ ਦੇਣ ਮਗਰੋਂ ਕਥਾਵਾਚਕ ਪ੍ਰਦੀਪ ਮਿਸ਼ਰਾ ਨੇ ਨੱਕ ਰਗੜ ਕੇ ਮੰਗੀ ਮੁਆਫ਼ੀ
NTA ਨੇ ਕੀ ਕਿਹਾ?
NTA ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 23 ਜੂਨ 2024 ਨੂੰ ਮੁੜ ਪ੍ਰੀਖਿਆ ਵਿਚ ਸ਼ਾਮਲ ਹੋਏ 813 ਉਮੀਦਵਾਰਾਂ ਦੇ ਰਿਕਾਰਡ ਕੀਤੇ ਜਵਾਬਾਂ ਦੇ ਨਾਲ ਆਰਜ਼ੀ ਉੱਤਰ ਕੁੰਜੀਆਂ ਅਤੇ ਸਕੈਨ ਕੀਤੀਆਂ ਓ.ਐਮ.ਆਰ ਸ਼ੀਟਾਂ 28 ਜੂਨ 2024 ਨੂੰ ਜਨਤਕ ਨੋਟਿਸ ਰਾਹੀਂ ਜਾਰੀ ਕੀਤੀਆਂ ਜਾਣਗੀਆਂ। ਇਮਤਿਹਾਨ ਆਯੋਜਿਤ ਕੀਤਾ ਗਿਆ ਸੀ ਅਤੇ ਉਮੀਦਵਾਰਾਂ ਨੂੰ ਸ਼ੱਕ ਦੀ ਸਥਿਤੀ ਵਿਚ ਕਿਸੇ ਵੀ ਜਵਾਬ ਨੂੰ ਚੁਣੌਤੀ ਦੇਣ ਲਈ ਕਿਹਾ ਗਿਆ ਸੀ। ਚੁਣੌਤੀ ਦੀ ਤਾਰੀਖ਼ 29 ਜੂਨ ਸੀ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ, ਹੁਣ ਤੱਕ 28000 ਲੋਕਾਂ ਨੇ ਕੀਤੇ ਦਰਸ਼ਨ
NEXT STORY