ਮਥੁਰਾ- ਰਾਧਾ ਰਾਣੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਨੇ ਮੁਆਫ਼ੀ ਮੰਗੀ ਹੈ। ਉਹ ਮੁਆਫ਼ੀ ਮੰਗਣ ਲਈ ਬਰਸਾਨਾ ਸ਼੍ਰੀ ਰਾਧਾ ਰਾਣੀ ਮੰਦਰ ਪਹੁੰਚੇ। ਪੰਡਿਤ ਪ੍ਰਦੀਪ ਮਿਸ਼ਰਾ ਨੇ ਮੰਦਰ ਵਿਚ ਰਾਧਾ ਰਾਣੀ ਦੇ ਸਾਹਮਣੇ ਝੁੱਕ ਕੇ ਨੱਕ ਰਗੜ ਕੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਮੇਰੇ ਸ਼ਬਦਾਂ ਤੋਂ ਕਿਸੇ ਨੂੰ ਤਕਲੀਫ਼ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਰਾਧਾ ਰਾਣੀ ਮੁਆਫ਼ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੀ ਹਰ ਕਥਾ ਵਿਚ ਸ਼੍ਰੀ ਰਾਧਾ ਰਾਣੀ ਤੋਂ ਮੁਆਫ਼ੀ ਮੰਗਣਗੇ।
ਇਹ ਵੀ ਪੜ੍ਹੋ- ਲੱਦਾਖ 'ਚ ਵਾਪਰਿਆ ਵੱਡਾ ਹਾਦਸਾ; ਟੈਂਕ ਅਭਿਆਸ ਦੌਰਾਨ ਫ਼ੌਜ ਦੇ 5 ਜਵਾਨ ਸ਼ਹੀਦ
ਪ੍ਰਦੀਪ ਮਿਸ਼ਰਾ ਨੇ ਦਿੱਤਾ ਸੀ ਵਿਵਾਦਿਤ ਬਿਆਨ
ਦਰਅਸਲ ਪ੍ਰਦੀਪ ਮਿਸ਼ਰਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸ਼੍ਰੀ ਰਾਧਾ ਰਾਣੀ ਦਾ ਵਿਆਹ ਸ਼੍ਰੀ ਕ੍ਰਿਸ਼ਨ ਨਹੀਂ ਹੋਇਆ ਸੀ। ਉਨ੍ਹਾਂ ਦਾ ਵਿਆਹ ਮਥੁਰਾ ਦੇ ਅਨਯ ਘੋਸ਼ ਨਾਲ ਹੋਇਆ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਬਰਸਾਨਾ ਰਾਧਾ ਰਾਣੀ ਦਾ ਜੱਦੀ ਪਿੰਡ ਨਹੀਂ ਹੈ ਸਗੋਂ ਇੱਥੇ ਉਨ੍ਹਾਂ ਦੇ ਪਿਤਾ ਜੀ ਦੀ ਕਚਹਿਰੀ ਲੱਗਿਆ ਕਰਦੀ ਸੀ। ਇਸੇ ਕਥਨ ਮਗਰੋਂ ਮਥੁਰਾ ਦੇ ਸਾਧੂ-ਸੰਤ ਨਾਰਾਜ਼ ਹੋ ਗਏ ਸਨ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ
ਮਹਾਪੰਚਾਇਤ ਕਰ ਪ੍ਰਦੀਪ ਦੀ ਲਾਈ ਗਈ ਸੀ ਚੌਰਾਸੀ ਕੋਸ 'ਤੇ ਪਾਬੰਦੀ
ਸਾਧੂ-ਸੰਤਾਂ ਨੇ 24 ਜੂਨ ਨੂੰ ਪ੍ਰਦੀਪ ਮਿਸ਼ਰਾ ਦੇ ਵਿਰੋਧ ਵਿਚ ਮਹਾਪੰਚਾਇਤ ਕੀਤੀ ਸੀ, ਜਿਸ ਵਿਚ ਉਨ੍ਹਾਂ ਦੇ ਬ੍ਰਜ ਦੇ ਚੌਰਾਸੀ ਕੋਸ ਵਿਚ ਐਂਟਰੀ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਪੰਡਿਤ ਪ੍ਰਦੀਪ ਮਿਸ਼ਰਾ ਦੇ ਵਿਵਾਦਿਤ ਬਿਆਨ ਦਾ ਪ੍ਰੇਮਾਨੰਦ ਮਹਾਰਾਜ ਨੇ ਵੀ ਵਿਰੋਧ ਜਤਾਇਆ ਸੀ, ਉਨ੍ਹਾਂ ਨੇ ਪ੍ਰਦੀਪ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਇਸ ਲਈ ਅੱਜ ਉਹ ਸ਼੍ਰੀ ਰਾਧਾ ਰਾਣੀ ਮੰਦਰ ਪਹੁੰਚੇ ਅਤੇ ਮੁਆਫ਼ੀ ਮੰਗ ਲਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਦਾਖ ਟੈਂਕ ਹਾਦਸੇ 'ਚ ਮਾਰੇ ਗਏ 5 ਫ਼ੌਜੀ ਜਵਾਨਾਂ ਦੀ ਮੌਤ ਦੀ ਖ਼ਬਰ ਤੋਂ ਦੁਖੀ ਹਾਂ: ਖੜਗੇ
NEXT STORY