ਨੈਸ਼ਨਲ ਡੈਸਕ : ਮਣੀਪੁਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕੀਤੀ ਗਈ ਮੈਡੀਕਲ ਦਾਖਲਾ ਪ੍ਰੀਖਿਆ NEET-UG ਹੁਣ 3 ਤੋਂ 5 ਜੂਨ ਦੇ ਵਿੱਚ ਕਿਸੇ ਵੀ ਤਾਰੀਖ ਨੂੰ ਆਯੋਜਿਤ ਕੀਤੀ ਜਾਵੇਗੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। NTA ਨੇ ਇਹ ਵੀ ਕਿਹਾ ਕਿ ਰਾਜ 'ਚ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET)-UG 5 ਤੋਂ 8 ਜੂਨ ਤੱਕ ਅਤੇ ਪੋਸਟ ਗ੍ਰੈਜੂਏਟ ਦਾਖਲਾ ਟੈਸਟ CUET-PG 5 ਤੋਂ 17 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ ਤੋੜੇ ਸਾਰੇ ਰਿਕਾਰਡ, ਜਾਣੋ ਕੀ ਰਹੀ ਕੀਮਤ
ਸਾਧਨਾ ਪਰਾਸ਼ਰ, ਸੀਨੀਅਰ ਡਾਇਰੈਕਟਰ, NTA ਨੇ ਕਿਹਾ, "NTA ਨੇ ਰਾਜ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰਕੇ ਮਣੀਪੁਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਧਿਆਨ ਨਾਲ ਸਮੀਖਿਆ ਕੀਤੀ ਹੈ ਅਤੇ ਰਾਜ ਸਰਕਾਰ ਨੇ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ (NEET)-UG, CUET-UG ਅਤੇ CUET-UG-PG ਲਈ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।"
ਇਹ ਵੀ ਪੜ੍ਹੋ : ATM 'ਚੋਂ ਪੈਸੇ ਕਢਵਾਉਣ ਆਏ ਲੋਕਾਂ ਨਾਲ ਕਰ ਜਾਂਦਾ ਸੀ ਵੱਡਾ ਕਾਂਡ, ਵੇਖੋ ਮੁਲਜ਼ਮ ਕੋਲੋਂ ਕੀ ਕੁਝ ਮਿਲਿਆ (ਵੀਡੀਓ)
ਉਨ੍ਹਾਂ ਕਿਹਾ, “ਪ੍ਰੀਖਿਆ ਲਈ ਸ਼ਹਿਰ ਬਦਲਣ ਦਾ ਵਿਕਲਪ ਮਣੀਪੁਰ ਵਿੱਚ ਉਨ੍ਹਾਂ ਉਮੀਦਵਾਰਾਂ ਲਈ ਵੀ ਉਪਲਬਧ ਹੈ, ਜੋ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਰਨ NEET-UG, CUET-UG ਵਿੱਚ ਸ਼ਾਮਲ ਨਹੀਂ ਹੋਏ ਜਾਂ ਖੁੰਝ ਗਏ ਹਨ, ਭਾਵੇਂ ਹੀ ਉਨ੍ਹਾਂ ਇਨ੍ਹਾਂ ਪ੍ਰੀਖਿਆਵਾਂ ਲਈ ਆਪਣਾ ਦਾਖਲਾ ਕਾਰਡ ਡਾਊਨਲੋਡ ਕੀਤਾ ਹੈ ਜਾਂ ਨਹੀਂ। ਦੇਸ਼ ਭਰ ਵਿੱਚ NEET-UG ਦਾ ਆਯੋਜਨ 7 ਮਈ ਨੂੰ ਕੀਤਾ ਗਿਆ ਸੀ, ਜਦਕਿ CUET-UG 21 ਮਈ ਨੂੰ ਸ਼ੁਰੂ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੀਤੀ ਆਯੋਗ ਦੀ ਬੈਠਕ ਤੋਂ 'ਆਪ' ਦਾ ਬਾਈਕਾਟ, ਕੇਜਰੀਵਾਲ ਤੇ ਭਗਵੰਤ ਮਾਨ ਨਹੀਂ ਹੋਣਗੇ ਸ਼ਾਮਲ
NEXT STORY