ਨਵੀਂ ਦਿੱਲੀ (ਏਜੰਸੀ)- ਨੇਪਾਲ 'ਚ ਹਾਲ ਹੀ 'ਚ ਅਚਾਨਕ ਆਏ ਹੜ੍ਹ ਤੋਂ ਬਾਅਦ ਕਾਠਮੰਡੂ 'ਚ ਤਾਇਨਾਤ ਇਕ ਭਾਰਤੀ ਫੋਰੈਂਸਿਕ ਟੀਮ 3,000 ਡੀਐੱਨਏ ਨਮੂਨਿਆਂ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਤੱਕ 1,200 ਤੋਂ ਵੱਧ ਡੀਐੱਨਏ ਪ੍ਰੋਫਾਈਲ ਤਿਆਰ ਕਰ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਸਾਂਝੀ ਕੀਤੀ। ਜਾਇਸਵਾਲ ਨੇ ਕਿਹਾ,"ਅਸੀਂ ਤੁਹਾਨੂੰ 275 ਲਾਪਤਾ ਲੋਕਾਂ ਦਾ ਅੰਕੜਾ ਦਿੱਤਾ ਸੀ, ਜੋ ਕਿ ਭਾਰਤੀ ਨਾਗਰਿਕ ਹਨ।
ਇਸ ਤੋਂ ਇਲਾਵਾ, ਭਾਰਤੀ ਪ੍ਰਵਾਸੀਆਂ ਅਤੇ ਭਾਰਤੀ ਮੂਲ ਦੇ ਹੋਰ ਬਹੁਤ ਸਾਰੇ ਲੋਕ ਵੀ ਲਾਪਤਾ ਹਨ। ਸਾਡੀ ਇਕ ਫੋਰੈਂਸਿਕ ਟੀਮ ਨੇਪਾਲ 'ਚ ਮੌਜੂਦ ਹੈ, ਜੋ ਕਾਠਮੰਡੂ ਦੀਆਂ ਕਈ ਪ੍ਰਯੋਗਸ਼ਾਲਾਵਾਂ 'ਚ ਆਪਣੇ ਨੇਪਾਲੀ ਸਹਿਯੋਗੀਆਂ ਨਾਲ ਕੰਮ ਕਰ ਰਹੀ ਹੈ।" ਉਨ੍ਹਾਂ ਅੱਗੇ ਕਿਹਾ,"ਭਾਰਤੀ ਟੀਮ 3,000 ਨਮੂਨਿਆਂ 'ਤੇ ਕੰਮ ਕਰ ਰਹੀ ਹੈ, ਜਿਨ੍ਹਾਂ 'ਚੋਂ ਇਹ ਹੁਣ ਤੱਕ 1,200 ਤੋਂ ਵੱਧ ਡੀਐੱਨਏ ਪ੍ਰੋਫਾਈਲ ਤਿਆਰ ਕਰਨ 'ਚ ਸਫਲ ਰਹੀ ਹੈ।" ਕੰਮ ਲਗਾਤਾਰ ਜਾਰੀ ਹੈ ਅਤੇ ਲਾਪਤਾ ਭਾਰਤੀ ਨਾਗਰਿਕਾਂ ਅਤੇ ਹੋਰ ਲਾਪਤਾ ਵਿਅਕਤੀਆਂ ਦੇ ਟਿਕਾਣੇ ਬਾਰੇ ਨੇਪਾਲੀ ਅਧਿਕਾਰੀਆਂ ਤੋਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।"
ਨੇਪਾਲ-ਤਿੱਬਤ ਸਰਹੱਦ ਦੇ ਨੇੜੇ 26 ਅਗਸਤ ਨੂੰ ਅਚਾਨਕ ਆਏ ਹੜ੍ਹ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ ਸੀ। ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਗਦੀ ਭੋਟੇਕੋਸ਼ੀ ਨਦੀ ਆਪਣੇ ਨਾਲ ਹੜ੍ਹ ਦਾ ਪਾਣੀ ਨੂੰ ਹੇਠਾਂ ਵੱਲ ਲੈ ਆਈ, ਜਿਸ ਨਾਲ ਘਰਾਂ, ਵਾਹਨਾਂ, ਸੜਕਾਂ ਅਤੇ ਪੁਲਾਂ ਨੂੰ ਵਹਾ ਕੇ ਲੈ ਗਈ, ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਯੁਸ਼ਮਾਨ ਭਾਰਤ ਨੂੰ ਹੋਏ 8 ਸਾਲ! PM ਮੋਦੀ ਬੋਲੇ-60 ਕਰੋੜ ਲੋਕਾਂ ਨੂੰ 5 ਲੱਖ ਦਾ ਸਿਹਤ ਕਵਰ ਦਿੰਦੀ ਇਹ ਯੋਜਨਾ
NEXT STORY