ਕਾਠਮਾਂਡੂ, (ਭਾਸ਼ਾ)— ਨੇਪਾਲ ਦੇ ਲਲਿਤਪੁਰ ਜ਼ਿਲੇ 'ਚ 8 ਸਾਲਾ ਇਕ ਬੱਚੀ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲਾ ਭਾਰਤੀ ਮਜ਼ਦੂਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ 20 ਮਾਰਚ ਦੀ ਹੈ, ਜਦ ਦੇਸ਼ 'ਚ ਹੋਲੀ ਮਨਾਈ ਜਾ ਰਹੀ ਸੀ।
ਪੁਲਸ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਰੰਜਨ ਮੰਡਲ (25) ਨੇ ਕਾਠਮਾਂਡੂ ਦੇ ਨੇੜੇ ਲਲਿਤਪੁਰ ਜ਼ਿਲੇ 'ਚ ਲੁਭੂ ਨਿਵਾਸੀ ਬੱਚੀ ਨੂੰ ਚਾਕਲੇਟ ਦਾ ਲਾਲਚ ਦਿੱਤਾ। ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਉਹ ਉਸ ਨੂੰ ਦੋ ਮੰਜ਼ਲਾਂ ਨਿਰਮਾਣ ਅਧੀਨ ਇਮਾਰਤ 'ਚ ਲੈ ਗਿਆ। ਪੁਲਸ ਨੇ ਦੱਸਿਆ ਕਿ ਬੱਚੀ ਉੱਥੋਂ ਭੱਜਣ 'ਚ ਸਫਲ ਰਹੀ। ਪੁਲਸ ਮੁਤਾਬਕ ਡਰੀ ਅਤੇ ਸਹਿਮੀ ਬੱਚੀ ਨੇ ਘਟਨਾ ਬਾਰੇ ਕੁਝ ਦਿਨਾਂ ਤਕ ਤਾਂ ਕਿਸੇ ਨੂੰ ਕੁਝ ਨਾ ਦੱਸਿਆ ਪਰ ਮੰਗਲਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਿਆ। ਪੁਲਸ ਨੇ ਦੱਸਿਆ ਕਿ ਮੰਡਲ ਖਿਲਾਫ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਕੁੱਝ ਮਹੀਨੇ ਪਹਿਲਾਂ ਹੀ ਕਾਠਮਾਂਡੂ ਆਇਆ ਸੀ।
ਵਿਦਿਆਰਥੀਆਂ ਨੇ ਲਈ ਮੁੰਡੇ ਦੀ ਜਾਨ, ਸਕੂਲ ਪ੍ਰਬੰਧਨ ਨੇ ਕੈਂਪਸ 'ਚ ਦਫਨਾ ਦਿੱਤੀ ਲਾਸ਼
NEXT STORY