ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਭਤੀਜੀ ਚਿਤਰਾ ਘੋਸ਼ ਦੇ ਦੇਹਾਂਤ ’ਤੇ ਸ਼ੁੱਕਰਵਾਰ ਨੂੰ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਾਜਿਕ ਜੀਵਨ ਅਤੇ ਸਿਖਿਆ ਦੇ ਖੇਤਰ ’ਚ ਅਗਾਂਹਵਧੂ ਯੋਗਦਾਨ ਪਾਇਆ। ਪ੍ਰੋਫੈਸਰ ਚਿਤਰਾ ਘੋਸ਼ ਦਾ ਵੀਰਵਾਰ ਵੀਰਵਾਰ ਰਾਤ ਨੂੰ ਤੇਹਾਂਤ ਹੋ ਗਿਆ ਸੀ। ਉਹ 90 ਸਾਲ ਦੇ ਸਨ। ਚਿਤਰਾ ਘੋਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਰਾ ਸ਼ਰਤ ਚੰਦਰ ਬੋਸ ਦੀ ਸਭ ਤੋਂ ਛੋਟੀ ਬੇਟੀ ਸਨ।
ਪੀ.ਐੱਮ. ਮੋਦੀ ਨੇ ਪ੍ਰੋਫੈਸਰ ਘੋਸ਼ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ ਕਿ ਪ੍ਰੋਫੈਸਰ ਚਿਤਰਾ ਘੋਸ਼ ਨੇ ਸਮਾਜਿਕ ਜੀਵਨ ਅਤੇ ਸਿਖਿਆ ਦੇ ਖੇਤਰ ’ਚ ਅਗਾਂਹਵਧੂ ਰੂਪ ਨਾਲ ਯੋਗਦਾਨ ਪਾਇਆ। ਮੇਰੀ ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ, ਉਦੋਂ ਸਾਡੇ ਵਿਚਕਾਰ ਕਈ ਵਿਸ਼ਿਆਂ ’ਤੇ ਚਰਚਾ ਹੋਈ ਸੀ ਜਿਸ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ ਫਾਇਲਾਂ ’ਤੇ ਵੀ ਚਰਚਾ ਹੋਈ ਸੀ। ਉਨ੍ਹਾਂ ਦੇ ਦੇਹਾਂਤ ਨਾਲ ਕਾਫੀ ਦੁੱਖ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ, ਓਮ ਸ਼ਾਂਤੀ।
ਬੁਲੰਦਸ਼ਹਿਰ: ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਦੀ ਮੌਤ, 16 ਦੀ ਹਾਲਤ ਗੰਭੀਰ
NEXT STORY