ਨਵੀਂ ਦਿੱਲੀ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਇੱਥੇ ਨੈਟਫਲਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟੈਡ ਸਾਰੰਡੋਸ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦੀ ਵੱਧਦੀ ਰਚਨਾਤਮਕ ਅਰਥਵਿਵਸਥਾ 'ਤੇ ਚਰਚਾ ਕੀਤੀ। ਠਾਕੁਰ ਨੇ ਆਪਣੀ ਮੀਟਿੰਗ ਦੌਰਾਨ ਇਸ ਗੱਲ 'ਤੇ ਚਾਨੰਣ ਪਾਇਆ ਕਿ ਕਿੰਝ ਭਾਰਤੀ ਕੰਟੈਂਟ ਅਤੇ 'ਪੋਸਟ-ਪ੍ਰੋਡਕਸ਼ਨ ਹੱਬ' ਵਜੋਂ ਉਭਰਿਆ ਹੈ।
ਇਹ ਖ਼ਬਰ ਵੀ ਪੜ੍ਹੋ - CM ਏਕਨਾਥ ਸ਼ਿੰਦੇ ਦੀ ਵੱਡੀ ਜਿੱਤ, ਚੋਣ ਕਮਿਸ਼ਨ ਨੇ ਦਿੱਤਾ 'ਸ਼ਿਵ ਸੈਨਾ' ਨਾਂ ਤੇ 'ਤੀਰ-ਕਮਾਨ' ਦਾ ਨਿਸ਼ਾਨ
ਠਾਕੁਰ ਨੇ ਟਵੀਟ ਕੀਤਾ, "ਤੁਹਾਡੇ ਨਾਲ ਮਿੱਲ ਕੇ ਖੁਸ਼ੀ ਹੋਈ ਮਿਸਟਰ ਟੇਡ ਸਾਰੰਡੋਸ। ਤੁਹਾਡੀ ਨਵੀਂ ਭੂਮੀਕਾ ਲਈ ਸ਼ੁੱਭਕਾਮਨਾਵਾਂ। ਭਾਰਤੀ ਸਮੱਗਰੀ ਤੇ 'ਪੋਸਟ-ਪ੍ਰੋਡਕਸ਼ਨ ਹੱਬ' ਵਜੋਂ ਉਭਰਿਆ ਹੈ। ਸਾਡੀ ਮੂਲ ਕੰਟੈਂਟ ਨੂੰ ਵਿਸ਼ਵ ਪੱਧਰ 'ਤੇ ਡੱਬ ਕੀਤਾ ਜਾ ਰਿਹਾ ਹੈ।"

ਦੋਵਾਂ ਨੇ ਭਾਰਤ ਦੇ ਖੇਤਰੀ ਕੰਟੈਂਟ ਬਾਰੇ ਵੀ ਚਰਚਾ ਕੀਤੀ, ਜੋ ਕੌਮਾਂਤਰੀ ਪੱਧਰ 'ਤੇ ਸੱਭ ਤੋਂ ਵੱਧ ਵੇਖੇ ਜਾਣ ਵਾਲੇ ਕੰਟੈਂਟ ਵਿਚੋਂ ਇਕ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
CM ਏਕਨਾਥ ਸ਼ਿੰਦੇ ਦੀ ਵੱਡੀ ਜਿੱਤ, ਚੋਣ ਕਮਿਸ਼ਨ ਨੇ ਦਿੱਤਾ 'ਸ਼ਿਵ ਸੈਨਾ' ਨਾਂ ਤੇ 'ਤੀਰ-ਕਮਾਨ' ਦਾ ਨਿਸ਼ਾਨ
NEXT STORY