ਨਵੀਂ ਦਿੱਲੀ– ਦਿੱਲੀ ਹਾਈਕੋਰਟ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਦਿੱਲੀ ਸਰਕਾਰ ਦੇ ਸਥਾਈ ਵਕੀਲ ਸੰਤੋਸ਼ ਕੇ. ਤਿਵਾੜੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਜੱਜਾਂ, ਉਨ੍ਹਾਂ ਦੇ ਸਟਾਫ ਅਤੇ ਪਰਿਵਾਰਾਂ ਲਈ ਪੰਜ ਤਾਰਾ ਅਸ਼ੋਕਾ ਹੋਟਲ ਦੇ 100 ਕਮਰਿਆਂ ਦਾ ਕੋਵਿਡ ਕੇਂਦਰ ਬਣਾਉਣ ਦੀ ਅਪੀਲ ਕਰਨ ਵਾਲੇ 25 ਅਪ੍ਰੈਲ ਦੇ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।
ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ-‘‘ਹਾਈਕੋਰਟ ਨੇ ਕਿਸੇ ਵੀ ਪੰਜ ਤਾਰਾ ਹੋਟਲ ’ਚ ਬਿਸਤਰਾ ਲਗਾਉਣ ਦੀ ਅਜਿਹੀ ਕੋਈ ਵੀ ਅਪੀਲ ਨਹੀਂ ਕੀਤੀ। ਅਜਿਹੇ ਸਮੇਂ ’ਚ ਜਦੋਂ ਦਿੱਲੀ ਸਰਕਾਰ ਹਰ ਕਿਸੇ ਨੂੰ ਆਕਸੀਜਨ ਉਪਲੱਬਧ ਕਰਾਉਣ ’ਚ ਸਮਰੱਥ ਨਹੀਂ ਹੈ ਤਾਂ ਉਹ ਜੱਜਾਂ ਲਈ 100 ਬਿਸਤਰਿਆਂ ਵਾਲਾ ਕੇਂਦਰ ਬਣਾਉਣ ਬਾਰੇ ਗੱਲ ਕਰ ਰਹੀ ਹੈ।’’ ਬੈਂਚ ਨੇ ਕਿਹਾ ਕਿ ਸਰਕਾਰ ਕਿਸੇ ਖਾਸ ਵਰਗ ਲਈ ਅਜਿਹਾ ਕੇਂਦਰ ਨਹੀਂ ਬਣਾ ਸਕਦੀ, ਇਸ ਲਈ ਐੱਸ. ਡੀ. ਐੱਮ. ਦਾ ਹੁਕਮ ਬਹੁਤ ਜ਼ਿਆਦਾ ਗੁੰਮਰਾਹ ਕਰਣ ਵਾਲਾ ਹੈ। ਜ਼ਿਕਰਯੋਗ ਹੈ ਕਿ ਚਾਣਕਿਆਪੁਰੀ ਦੇ ਐੱਸ. ਡੀ. ਐੱਮ. ਨੇ 25 ਅਪ੍ਰੈਲ ਨੂੰ ਆਪਣੇ ਹੁਕਮ ’ਚ ਕਿਹਾ ਸੀ ਕਿ ਦਿੱਲੀ ਹਾਈਕੋਰਟ ਦੀ ਅਪੀਲ ’ਤੇ ਅਸ਼ੋਕਾ ਹੋਟਲ ’ਚ ਹਸਪਤਾਲ ਨਾਲ ਜੁੜਿਆ ਕੋਵਿਡ ਕੇਂਦਰ ਬਣਾਇਆ ਜਾਵੇਗਾ।
ਦੇਸ਼ 'ਚ ਕੋਰੋਨਾ ਦੇ 3.86 ਲੱਖ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, 3 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
NEXT STORY