ਨਵੀਂ ਦਿੱਲੀ- ਭਾਰਤ-ਪਾਕਿ ਵਿਚਾਲੇ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ ਆਈ.ਸੀ.ਏ.ਆਈ. ਨੇ ਸੀ.ਏ. ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਬੀਤੇ ਦਿਨ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਮਗਰੋਂ ਹੁਣ ਕੌਂਸਲ ਨੇ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਦੇਸ਼ ’ਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕੀਤੀਆਂ ਗਈਆਂ ਸੀ.ਏ. ਦੀਆਂ ਪ੍ਰੀਖਿਆਵਾਂ ਹੁਣ 16 ਤੋਂ 24 ਮਈ ਤੱਕ ਹੋਣਗੀਆਂ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਨੇ ਸ਼ਨੀਵਾਰ ਰਾਤ ਨੂੰ ਇਹ ਐਲਾਨ ਕੀਤਾ। ਇਹ ਪ੍ਰੀਖਿਆਵਾਂ ਪਹਿਲਾਂ 9 ਤੋਂ 14 ਮਈ ਤੱਕ ਹੋਣੀਆਂ ਸਨ। ਆਈ.ਸੀ.ਏ.ਆਈ. ਨੇ ਇਸ ਹਫ਼ਤੇ ਦੇ ਸ਼ੁਰੂ ’ਚ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਫ਼ਤਿਹ' ਮਿਜ਼ਾਈਲ ਨੂੰ ਭਾਰਤ ਨੇ ਚਟਾਈ ਧੂਲ, ਹਵਾ 'ਚ ਹੀ ਕਰ'ਤੀ ਖ਼ਾਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਰਜਿੰਗ 'ਤੇ ਲੱਗਾ ਮੋਬਾਇਲ ਫ਼ੋਨ ਬਣਿਆ 'ਕਾਲ', ਅਚਾਨਕ ਫੱਟਣ ਨਾਲ ਗਈ ਲੜਕੀ ਦੀ ਜਾਨ
NEXT STORY