ਨਵੀਂ ਦਿੱਲੀ- ਪਹਿਲਗਾਮ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਕਾਫ਼ੀ ਤਣਾਅਪੂਰਨ ਦੌਰ 'ਚੋਂ ਲੰਘ ਰਹੇ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਵੀ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਭਾਰਤ ਆਉਣ-ਜਾਣ ਵਾਲੀਆਂ ਫਲਾਈਟਾਂ ਪਾਕਿਸਤਾਨ ਉੱਪਰੋਂ ਨਹੀਂ ਲੰਘਣਗੀਆਂ।
ਇਸ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਫਲਾਈਟ ਕੰਪਨੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਹੁਣ ਪਾਕਿਸਤਾਨ ਦਾ ਏਅਰਸਪੇਸ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਲੰਬੀ ਦੂਰੀ ਤੈਅ ਕਰ ਕੇ ਜਾਣਾ ਪਵੇਗਾ, ਜਿਸ ਲਈ ਯਾਤਰੀਆਂ ਲਈ ਉਚਿਤ ਸੰਚਾਰ ਤੇ ਖਾਣ-ਪੀਣ ਦੀ ਵਿਵਸਥਾ ਕੀਤੀ ਜਾਵੇ।
ਇਹ ਵੀ ਪੜ੍ਹੋ- ''ਮੇਰਾ ਇਕ ਭਰਾ ਜੇਲ੍ਹ 'ਚ ਤੇ ਦੂਜਾ...'', ਅੱਤਵਾਦੀ ਦੀ ਭੈਣ ਨੇ ਕੰਬਦੀ ਆਵਾਜ਼ 'ਚ ਸੁਣਾਈ ਹੱਡਬੀਤੀ
ਡੀ.ਜੀ.ਸੀ.ਏ. ਨੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਉਡਾਣ ਦੀਆਂ ਮਿਆਦਾਂ ਲੰਬੀਆਂ ਹੋਣ ਅਤੇ ਤਕਨੀਕੀ ਰੁਕਾਵਟਾਂ ਦੇ ਮੱਦੇਨਜ਼ਰ ਯਾਤਰੀ ਪ੍ਰਬੰਧਨ ਉਪਾਵਾਂ ਬਾਰੇ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਅਡਵਾਈਜ਼ਰੀ 'ਚ ਉਡਾਣ ਤੋਂ ਪਹਿਲਾਂ ਯਾਤਰੀਆਂ ਦਾ ਸੰਚਾਰ, ਉਡਾਣ ਦੌਰਾਨ ਖਾਣ-ਪੀਣ ਦਾ ਪ੍ਰਬੰਧ ਤੇ ਆਰਾਮ, ਮੈਡੀਕਲ ਸਹੂਲਤਾਂ ਤੇ ਆਪਸ਼ਨਲ ਏਅਰਪੋਰਟ, ਗਾਹਕ ਸੇਵਾ ਤੇ ਸਹਾਇਤਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲਾ: ਪੁਤਿਨ ਬੋਲੇ- ਕਦੇ ਵੀ ਸ਼ੁਰੂ ਹੋ ਸਕਦੀ ਹੈ ਭਾਰਤ-ਪਾਕਿ ਜੰਗ! ਐਮਰਜੈਂਸੀ ਅਲਰਟ ਜਾਰੀ
NEXT STORY