ਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਫ਼ੌਜ ਨੇ ਪਹਿਲਗਾਮ ਹਮਲੇ 'ਚ ਸ਼ਾਮਲ ਲਸ਼ਕਰ-ਏ-ਤਾਇਬਾ ਦੇ 2 ਅੱਤਵਾਦੀਆਂ ਦੇ ਘਰ ਤਬਾਹ ਕੀਤੇ ਸਨ। ਇਸ ਮਗਰੋਂ ਇਕ ਅੱਤਵਾਦੀ ਪਰਿਵਾਰ ਵਾਲਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਜੋ ਮੁੰਡਾ ਪਹਿਲਗਾਮ ਹਮਲੇ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ, ਨੂੰ ਉਹ ਮੁਜਾਹਿਦੀਨ ਕਹਿੰਦੇ ਹਨ।
ਇਸ ਦੌਰਾਨ ਇਕ ਕੁੜੀ, ਜਿਸ ਦਾ ਭਰਾ ਇਸ ਹਮਲੇ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ, ਦਾ ਘਰ ਤ੍ਰਾਲ 'ਚ ਤਬਾਹ ਕਰ ਦਿੱਤਾ ਗਿਆ ਹੈ। ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਇਕ ਭਰਾ ਜੇਲ੍ਹ 'ਚ ਹੈ, ਜਦਕਿ ਦੂਜਾ ਮੁਜਾਹਿਦੀਨ ਹੈ। ਇਸ ਤੋਂ ਇਲਾਵਾ ਉਸ ਦੀਆਂ 2 ਭੈਣਾਂ ਵੀ ਹਨ।
ਉਸ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਸਹੁਰੇ ਘਰੋਂ ਆਪਣੇ ਮਾਪਿਆਂ ਨੂੰ ਮਿਲਣ ਲਈ ਆਈ ਤਾਂ ਉਸ ਨੂੰ ਉਹ ਨਹੀਂ ਮਿਲੇ। ਉਸ ਨੂੰ ਪਤਾ ਲੱਗਾ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਪੁਲਸ ਨਾਲ ਲੈ ਗਈ ਸੀ। ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ਬੇਕਸੂਰ ਹੈ ਤੇ ਉਨ੍ਹਾਂ ਨੂੰ ਆਪਣੇ ਭਰਾ ਬਾਰੇ ਕੁਝ ਨਹੀਂ ਪਤਾ।
ਉਸ ਨੇ ਅੱਗੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਉਸ ਨੂੰ ਆਪਣੇ ਗੁਆਂਢੀਆਂ ਦੇ ਘਰ ਚਲੇ ਜਾਣ ਨੂੰ ਕਿਹਾ, ਜਿਸ ਮਗਰੋਂ ਉਨ੍ਹਾਂ ਨੇ ਮੇਰਾ ਘਰ ਬੰਬ ਨਾਲ ਉਡਾ ਦਿੱਤਾ। ਉਸ ਨੇ ਕਿਹਾ ਕਿ ਉਹ ਬੇਕਸੂਰ ਹਨ ਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਉਨ੍ਹਾਂ ਦਾ ਇਸ ਸਭ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ- ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਬਲਾਕ ਦੇ ਗੁਰੀ ਪਿੰਡ ਦਾ ਰਹਿਣ ਵਾਲਾ ਆਦਿਲ ਗੁਰੀ ਵੀ ਪਹਿਲਗਾਮ ਹਮਲੇ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ ਤੇ ਉਸ ਦਾ ਘਰ ਵੀ ਸੁਰੱਖਿਆ ਬਲਾਂ ਨੇ ਤਬਾਹ ਕਰ ਦਿੱਤਾ ਹੈ। ਆਦਿਲ ਨੂੰ ਭਾਰਤੀ ਸੁਰੱਖਿਆ ਫੋਰਸਾਂ ਨੇ ਮੋਸਟ ਵਾਂਟਿਡ ਐਲਾਨਿਆ ਹੋਇਆ ਹੈ। ਅਨੰਤਨਾਗ ਪੁਲਸ ਨੇ ਉਸਦੀ ਗ੍ਰਿਫਤਾਰੀ ਲਈ ਕਿਸੇ ਵੀ ਖਾਸ ਜਾਣਕਾਰੀ ਲਈ 20 ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਹੋਇਆ ਹੈ। ਆਦਿਲ ਸਾਲ 2018 ਵਿੱਚ ਗੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ ਗਿਆ ਸੀ, ਜਿੱਥੇ ਉਸ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ਵਾਪਸ ਆਉਣ ਤੋਂ ਪਹਿਲਾਂ ਕਥਿਤ ਤੌਰ 'ਤੇ ਅੱਤਵਾਦੀ ਟ੍ਰੇਨਿੰਗ ਲਈ ਸੀ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਮੰਗਲਵਾਰ ਨੂੰ ਅੱਤਵਾਦੀਆਂ ਨੇ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਘੁੰਮਣ ਆਏ ਟੂਰਿਸਟਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 1 ਨੇਪਾਲੀ ਨਾਗਰਿਕ ਤੇ 25 ਭਾਰਤੀਆਂ ਸਣੇ 26 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਕਈ ਹੋਰ ਜ਼ਖ਼ਮੀ ਵੀ ਹੋ ਗਏ ਸਨ। ਇਸ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ 'ਚ ਵੀ ਕਾਫ਼ੀ ਕੜਵਾਹਟ ਆ ਗਈ ਹੈ।
ਇਹ ਵੀ ਪੜ੍ਹੋ- 'ਪਾਕਿਸਤਾਨੀਆਂ ਦੀ ਪਛਾਣ ਕਰ ਭੇਜੋ ਵਾਪਸ...', ਅਮਿਤ ਸ਼ਾਹ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਖੜਕਾ'ਤੇ ਫ਼ੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲਾ : ਰਾਹੁਲ ਗਾਂਧੀ ਨੇ CM ਉਮਰ ਅਬਦੁੱਲਾ ਨਾਲ ਕੀਤੀ ਮੁਲਾਕਾਤ
NEXT STORY