ਅਯੁੱਧਿਆ- ਅਯੁੱਧਿਆ 'ਚ ਤੇਜ਼ੀ ਨਾਲ ਰਾਮ ਮੰਦਰ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ। ਜਿਸਦੀਆਂ ਤਸਵੀਰਾਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਵੀਰਵਾਰ ਨੂੰ ਯੂ.ਪੀ. ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਮੰਦਰ ਨਿਰਮਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਤਸਵੀਰਾਂ ਮੁਤਾਬਕ, ਮੰਦਰ ਦੀ ਦੂਜੀ ਮੰਜ਼ਿਲ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਕੁੱਤਿਆਂ ਦੀ ਲੜਾਈ ਮਗਰੋਂ ਤੈਸ਼ 'ਚ ਆਏ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, 2 ਜਣਿਆਂ ਦੀ ਮੌਤ
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਵੀ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਨਵਰੀ ਮਹੀਨੇ ਵਿੱਚ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਦੇਸ਼ ਭਰ ਤੋਂ ਸੰਤ ਮਹਾਂਪੁਰਸ਼ ਇਕੱਠੇ ਹੋਣਗੇ। ਪ੍ਰੋਗਰਾਮ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ
ਦੁਨੀਆ ਭਰ ਵਿਚ ਫੈਲੇ ਰਾਮ ਭਗਤ ਲੰਬੇ ਸਮੇਂ ਤੋਂ ਰਾਮ ਮੰਦਰ ਦੇ ਨਿਰਮਾਣ ਦੀ ਉਡੀਕ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦਸੰਬਰ 2023 ਤੋਂ ਮੰਦਰ 'ਚ ਦਰਸ਼ਨ-ਪੂਜਾ ਸ਼ੁਰੂ ਹੋ ਜਾਵੇਗੀ।
ਅਯੁੱਧਿਆ ਵਿਚ ਭਗਵਾਨ ਰਾਮ ਦੇ ਮੰਦਰ ਦੇ ਉਦਘਾਟਨ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ‘ਸੱਭਿਆਚਾਰਕ ਆਜ਼ਾਦੀ’ ਵਜੋਂ ਮਨਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਭਗਵਾਨ ਰਾਮ ਦੇ ਅਯੁੱਧਿਆ 'ਚ ਬਣ ਰਹੇ ਮੰਦਰ ਦਾ ਉਦਘਾਟਨ ਜਨਵਰੀ ਦੇ ਤੀਜੇ ਹਫਤੇ 21 ਤੋਂ 24 ਜਨਵਰੀ ਦਰਮਿਆਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਤਰੀਕ ਮਿਲਣ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ।
ਬੈਂਗਲੁਰੂ 'ਚ ਪਹਿਲੇ 3ਡੀ ਡਾਕਘਰ ਦਾ ਉਦਘਾਟਨ, PM ਮੋਦੀ ਨੇ ਕਿਹਾ- ਹਰ ਭਾਰਤੀ ਨੂੰ ਹੋਵੇਗਾ ਮਾਣ
NEXT STORY