ਨਵੀਂ ਦਿੱਲੀ— ਰੇਲ ਮੰਤਰੀ ਪਿਊਸ਼ ਗੋਇਲ ਸ਼ਨੀਵਾਰ ਨੂੰ ਮੁੰਬਈ-ਦਿੱਲੀ ਮਾਰਗ 'ਤੇ ਨਵੀਂ ਰਾਜਧਾਨੀ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਰੇਲਵੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਫਤੇ 'ਚ ਦੋ ਦਿਨ ਚੱਲਣ ਵਾਲੀ ਮੁੰਬਈ-ਹਜ਼ਰਤ ਨਿਜ਼ਾਮੁਦਿਨ ਰਾਜਧਾਨੀ ਐਕਸਪ੍ਰੈਸ ਦੇ ਸ਼ੁਰੂ ਹੋਣ ਦੇ ਨਾਲ ਹੀ ਦੋਹਾਂ ਸ਼ਹਿਰਾਂ ਵਿਚਾਲੇ ਚੱਲਣ ਵਾਲੀ ਰਾਜਧਾਨੀ ਟਰੇਨਾਂ ਦੀ ਗਿਣਤੀ ਤਿੰਨ ਹੋ ਜਾਵੇਗੀ।
ਇਸ 'ਚ ਕਿਹਾ ਗਿਆ ਕਿ, 'ਹਾਲਾਂਕਿ ਇਹ ਅਜਿਹੀ ਪਹਿਲੀ ਟਰੇਨ ਹੋਵੇਗੀ ਜੋ ਸੈਂਟਰਲ ਜ਼ੋਨ ਤੋਂ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲ, ਕਲਿਆਣ, ਨਾਸਿਕ, ਜਲਗਾਓਂ, ਖੰਡਵਾ ਭੋਪਾਲ, ਝਾਂਸੀ, ਆਗਰਾ ਤੇ ਹਜ਼ਰਤ ਨਿਜ਼ਾਮੁਦਿਨ ਦੇ ਨਾਲ ਹੀ ਦੋ ਮੁੱਖ ਹਿੰਦੀ ਭਾਸ਼ੀ ਸੂਬੇ ਮੁੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘੇਗੀ।
ਇਹ ਟਰੇਨ 19 ਜਨਵਰੀ ਤੋਂ ਹਰ ਬੁੱਧਵਾਰ ਨੂੰ ਸ਼ਨੀਵਾਰ ਮੁੰਬਈ ਦੇ ਸੀ.ਐੱਸ.ਐੱਮ.ਟੀ. ਤੋਂ ਦੁਪਹਿਰ ਬਾਅਦ 2:50 ਮਿੰਟ 'ਤੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 10:20 ਮਿੰਟ 'ਤੇ ਹਜ਼ਰਤ ਨਿਜ਼ਾਮੁਦਿਨ ਸਟੇਸ਼ਨ ਪਹੁੰਚੇਗੀ। ਰੇਲਵੇ ਨੇ ਕਿਹਾ ਕਿ ਇਸੇ ਤਰ੍ਹਾਂ 20 ਜਨਵਰੀ ਨੂੰ ਵਾਪਸੀ 'ਚ ਹਰ ਵੀਰਵਾਰ ਤੇ ਐਤਵਾਰ ਨੂੰ ਇਹ ਟਰੇਨ ਹਜ਼ਰਤ ਨਿਜ਼ਾਮੁਦਿਨ ਸਟੇਸ਼ਨ ਤੋਂ ਸ਼ਾਮ ਸਵਾ ਚਾਰ ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 11:55 ਮਿੰਟ 'ਤੇ ਮੁੰਬਈ ਦੇ ਸੀ.ਐੱਸ.ਐੱਮ.ਟੀ 'ਤੇ ਪਹੁੰਚੇਗੀ।
ਓਡੀਸ਼ਾ 'ਚ ਕਾਂਗਰਸ ਦੇ ਇਕ ਹੋਰ ਵਿਧਾਇਕ ਨੇ ਦਿੱਤਾ ਅਸਤੀਫਾ
NEXT STORY