ਨਵੀਂ ਦਿੱਲੀ—ਸਾਲ ਬਦਲ ਚੁੱਕਿਆ ਹੈ ਅਤੇ ਹੁਣ ਸਾਲ 2020 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਭਰ 'ਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਨਵੇਂ ਸਾਲ ਦਾ ਸਵਾਗਤ ਕਰ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ 'ਚ ਲੋਕ ਨੇ ਮੰਦਰਾਂ-ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਿਆ ਅਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਨਵੇਂ ਸਾਲ ਦੀ ਸ਼ੁਰੂਆਤ ਦੇ ਜਸ਼ਨ ਦੀਆਂ ਕੁਝ ਖਾਸ ਤਸਵੀਰਾਂ ਇਸ ਪ੍ਰਕਾਰ ਹਨ-

ਛੱਤੀਸਗੜ੍ਹ 'ਚ ਸੀ.ਆਰ.ਪੀ.ਐੱਫ. ਜਵਾਨ ਨੇ ਇੰਝ ਮਨਾਇਆ ਨਵਾਂ ਸਾਲ-
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ ਖੂਬ ਨੱਚ ਕੇ ਨਵੇਂ ਸਾਲ ਦਾ ਜਸ਼ਨ ਮਨਾਇਆ। ਮਸਤੀ ਦੌਰਾਨ ਜਵਾਨਾਂ ਨੇ ਨਵੇਂ ਸਾਲ ਦੀ ਨਵੀਂ ਊਰਜਾ ਅਤੇ ਜੋਸ਼ ਨਾਲ ਕੰਮ ਕਰਨ ਦਾ ਸੰਕਲਪ ਵੀ ਲਿਆ।

ਅਹਿਮਦਾਬਾਦ 'ਚ ਨਵੇਂ ਸਾਲ ਦਾ ਜਸ਼ਨ-
ਨਵੇਂ ਸਾਲ ਦੀ ਸ਼ੁਰੂਆਤ 'ਚ ਅਹਿਮਦਾਬਾਦ 'ਚ ਨੌਜਵਾਨਾਂ ਨੇ ਮਾਸਕ ਲਗਾ ਕੇ ਸੜਕਾਂ 'ਤੇ ਨੱਚੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ।

ਓਡੀਸ਼ਾ 'ਚ ਜਗਨਨਾਥ ਮੰਦਰ-
ਓਡੀਸ਼ਾ 'ਚ ਸਥਿਤ ਜਗਨਨਾਥ ਮੰਦਰ ਨੂੰ ਨਵੇਂ ਸਾਲ ਦੇ ਵਿਸ਼ੇਸ਼ ਮੌਕੇ 'ਤੇ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ। ਸ਼ਰਧਾਲੂਆਂ ਨੇ ਮੰਦਰ ਦੀ ਵਿਸ਼ੇਸ਼ ਸਜਾਵਟ ਦੀਆਂ ਤਸਵੀਰਾਂ ਵੀ ਕੈਮਰੇ 'ਚ ਕੈਦ ਹਨ।
ਉਤਰਾਂਖੰਡ 'ਚ ਆਈ.ਟੀ.ਬੀ.ਪੀ ਜਵਾਨਾਂ ਨੇ ਇੰਝ ਕੀਤੀ ਨਵੇਂ ਸਾਲ ਦੀ ਸ਼ੁਰੂਆਤ-
ਉਤਰਾਂਖੰਡ ਦੇ ਔਲੀ 'ਚ ਇੰਡੋ ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ) ਦੇ ਜਵਾਨਾਂ ਨੇ ਨਵੇਂ ਸਾਲ ਦੀ ਸ਼ੁਰੂਆਤ 'ਚ ਲੋਕ ਗੀਤਾਂ 'ਤੇ ਨੱਚ ਕੇ ਜਸ਼ਨ ਮਨਾਇਆ।

ਜਗਮਾਇਆ ਮੁੰਬਈ ਦਾ ਚੱਪਾ-ਚੱਪਾ-
ਮੁੰਬਈ ਸਥਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਰੇਲਵੇ ਸਟੇਸ਼ਨ ਨੂੰ ਵੀ ਨਵੇਂ ਸਾਲ ਦੇ ਮੌਕੇ 'ਤੇ ਖਾਸ ਢੰਗ ਨਾਲ ਸਜਾਇਆ ਗਿਆ। ਰਾਤ ਦੇ ਸਮੇਂ ਇਹ ਰੌਸ਼ਨੀ ਨਾਲ ਜਗਮਗਾ ਉਠਿਆ।

ਇਸ ਤੋਂ ਇਲਾਵਾ ਮੁੰਬਈ 'ਚ ਗੇਟਵੇਅ ਆਫ ਇੰਡੀਆ 'ਤੇ ਲੋਕ ਦੀ ਕਾਫੀ ਭੀੜ ਇੱਕਠੀ ਹੋਈ। ਇਸ ਦੌਰਾਨ ਗੇਟਵੇਅ ਆਫ ਇੰਡੀਆ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ।

ਵਿਦਿਆਰਥੀਆਂ ਨੇ ਇੰਝ ਕੀਤੀ ਨਵੇਂ ਸਾਲ ਦੀ ਸ਼ੁਰੂਆਤ-
ਅਹਿਮਦਾਬਾਦ 'ਚ ਵਿਦਿਆਰਥੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਦਾ ਜਸ਼ਨ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਹੱਥਾਂ 'ਚ ਗੁਬਾਰਿਆਂ ਲੈ ਕੇ ਬੱਚੇ ਖੁਸ਼ੀ ਨਾਲ ਝੂੰਮਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਮੁੰਬਈ ਦੇ ਮਾਂਡੂਪ ਸਥਿਤ ਸਹਾਯਾਦਰੀ ਵਿਦਿਆਮੰਦਰ ਸਕੂਲ ਦੇ ਬੱਚਿਆਂ ਨੇ ਖਾਸ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ।

ਹਿਮਾਚਲ 'ਚ ਨਵੇਂ ਸਾਲ ਦੀ ਸ਼ੁਰੂਆਤ-
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮਾਲ ਰੋਡ 'ਚ ਲੋਕ ਇੱਕਠੇ ਹੋਣ ਲੱਗੇ। ਫਿਰ ਲੋਕਾਂ ਨੇ ਇੱਕਠੇ ਹੋ ਕੇ ਨਵੇਂ ਦਾ ਸਵਾਗਤ ਕੀਤਾ।

ਢੋਲ ਦੀ ਥਾਪ 'ਤੇ ਨਵੇਂ ਸਾਲ ਦੀ ਸ਼ੁਰੂਆਤ-
ਚੰਡੀਗੜ੍ਹ 'ਚ ਨਵੇਂ ਸਾਲ ਦੇ ਮੌਕੇ 'ਤੇ ਲੋਕਾਂ ਨੇ ਢੋਲ ਦੀ ਥਾਪ 'ਤੇ ਖੂਬ ਨੱਚ ਕੇ ਜਸ਼ਨ ਮਨਾਇਆ।
ਜਜ਼ਬਾ : ਸਿਰਫ਼ 18 ਸਾਲ ਦੀ ਉਮਰ 'ਚ ਫਤਿਹ ਕੀਤੀ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ
NEXT STORY