ਨਵੀਂ ਦਿੱਲੀ — ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਪੀ.ਐੱਮ. ਮੋਦੀ, ਸੋਨੀਆ ਗਾਂਧੀ, ਮਨਮੋਹਨ ਸਿੰਘ ਸਣੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜੋ 31 ਅਕਤੂਬਰ 1984 ਦਾ ਹੈ। ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਵੀਡੀਓ ਮਸ਼ਹੂਰ ਨਿਊਜ਼ ਐਂਕਰ ਸਲਮਾ ਸੁਲਤਾਨ ਦਾ ਹੈ। ਉਨ੍ਹਾਂ ਨੇ ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰ ਟੀ.ਵੀ. 'ਤੇ ਕਿਵੇਂ ਪੜ੍ਹਿਆ ਇਸ ਬਾਰੇ ਦੱਸ ਰਹੀ ਹਨ। ਇਸ ਵੀਡੀਓ ਬਾਲੀਵੁੱਡ ਅਤੇ ਸਾਊਥ ਫਿਲਮਾਂ ਦੀਆਂ ਅਦਾਕਾਰਾਂ ਖੁਸ਼ਬੂ ਸੁੰਦਰ ਨੇ ਰੀਟਵਿਟ ਕੀਤਾ ਹੈ। ਖੁਸ਼ਬੂ ਸੁੰਦਰ ਕਾਂਗਰਸ ਨੇਤਾ ਵੀ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਿਊਜ਼ ਐਂਕਰ ਸਲਮਾ ਸੁਲਤਾਨ ਦੱਸ ਰਹੀ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਖਬਰ ਨੇ ਦੇਸ਼ ਨੂੰ ਹਿਲਾ ਦਿੱਤਾ ਸੀ। ਉਹ ਕਹਿ ਰਹੀ ਹਨ ਕਿ, 'ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਉਹ ਨਿਊਜ਼ ਮੈਂ ਕਿਵੇ ਪੜ੍ਹਾਂਗੀ, ਇਸ ਖਬਰ ਤੋਂ ਬਾਅਦ ਮੇਰੇ ਹੰਝੂ ਨਹੀਂ ਰੁੱਕ ਰਹੇ ਸਨ, ਪਰ ਉਸੇ ਹਾਲਾਤ 'ਚ ਮੈਨੂੰ ਕੈਮਰੇ ਦਾ ਸਾਹਮਣਾ ਕਰਨਾ ਪਿਆ, ਨਿਊਜ਼ ਐਂਕਰ ਸਲਮਾ ਸੁਲਤਾਨ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਸਲਾਦ ਹੁੰਦੈ ਹੈਲਦੀ ਡਾਇਟ ਦਾ ਅਹਿਮ ਹਿੱਸਾ
NEXT STORY