ਪਟਿਆਲਾ/ਬਾਰਨ (ਇੰਦਰ) : ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਲੰਗ ਦੀ ਗ੍ਰਾਮ ਪੰਚਾਇਤ ਨੂੰ ਅਹੁਦੇ ਤੋਂ ਤੁਰੰਤ ਪ੍ਰਭਾਵ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਦੇ ਹੁਕਮਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ, ਜਿਸ ਤਹਿਤ ਜਸਵਿੰਦਰ ਕੌਰ ਸਰਪੰਚ, ਗੁਰਮੀਤ ਕੌਰ ਪੰਚ, ਮਨਪ੍ਰੀਤ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਮਸਤ ਖਾਂ ਪੰਚ, ਗੁਰਦੀਪ ਸਿੰਘ ਪੰਚ ਅਤੇ ਗੁਰਮੇਲ ਕੌਰ ਪੰਚ ਗ੍ਰਾਮ ਪੰਚਾਇਤ ਲੰਗ, ਬਲਾਕ ਪਟਿਆਲਾ ਦਿਹਾਤੀ ਨੂੰ ਉਨ੍ਹਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਕਾਰਵਾਈ ਪਿੰਡ ਦੇ ਵਸਨੀਕ ਮੇਵਾ ਸਿੰਘ ਪੁੱਤਰ ਲੇਟ ਰਾਮ ਈਸ਼ਰ ਸਿੰਘ ਵੱਲੋਂ ਪੰਚਾਇਤ ਖਿਲਾਫ ਕੀਤੀ ਸ਼ਿਕਾਇਤ ਦੌਰਾਨ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪੰਚਾਇਤ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਹਨ, ਜਿਸ ਦੀ ਜਾਂਚ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ 'ਚ ਮੀਂਹ-ਹਨ੍ਹੇਰੀ ਤੇ ਗੜ੍ਹੇਮਾਰੀ ਦਾ ਅਲਰਟ, ਇਨ੍ਹਾਂ ਤਰੀਕਾਂ ਲਈ ਹੋਈ ਭਵਿੱਖਬਾਣੀ
ਡੀ. ਡੀ. ਪੀ. ਓ. ਨੇ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਮੁਅੱਤਲ ਕਰਦਿਆਂ ਇਹ ਵੀ ਹਦਾਇਤ ਜਾਰੀ ਕੀਤੀ ਕਿ ਉਕਤ ਮੁਅੱਤਲੀ ਅਧੀਨ ਸਰਪੰਚ ਅਤੇ ਪੰਚਾਇਤ ਮੈਂਬਰ ਗ੍ਰਾਮ ਪੰਚਾਇਤ ਲੰਗ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਾਂ ਮੀਟਿੰਗ ’ਚ ਬਤੌਰ ਸਰਪੰਚ ਅਤੇ ਪੰਚਾਇਤ ਮੈਂਬਰ ਹਿੱਸਾ ਨਹੀਂ ਲੈ ਸਕਦੇ। ਇਨ੍ਹਾਂ ਮੁਅੱਤਲ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਗ੍ਰਾਮ ਪੰਚਾਇਤ ਲੰਗ ਦੇ ਬੈਂਕ ਖਾਤਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਉੱਪਰ ਵੀ ਰੋਕ ਲਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਰਿਕਾਰਡਤੋੜ ਬਾਰਿਸ਼, ਪਿਛਲੇ 10 ਸਾਲਾਂ ਦਾ ਟੁੱਟਿਆ ਰਿਕਾਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
NEXT STORY