ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਹੈ ਕਿ ਅਗਲਾ ਦਲਾਈਲਾਮਾ ਇਕ ਆਜ਼ਾਦ ਅਤੇ ਲੋਕਤੰਤਰਿਕ ਦੇਸ਼ ਤੋਂ ਹੋਵੇਗਾ, ਚੀਨ ਤੋਂ ਨਹੀਂ। ਖਾਂਡੂ ਨੇ ਕਿਹਾ ਕਿ ਦਲਾਈਲਾਮਾ ਦੀ ਚੋਣ ਪ੍ਰਕਿਰਿਆ ਕਿਸੇ ਮੌਜੂਦਾ ਦਲਾਈਲਾਮਾ ਦੇ ਦਿਹਾਂਤ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਨਾਲ ਹੀ ਉਨ੍ਹਾਂ ਉਮੀਦ ਪ੍ਰਗਟਾਈ ਅਤੇ ਪ੍ਰਾਰਥਨਾ ਕੀਤੀ ਕਿ 14ਵੇਂ ਦਲਾਈਲਾਮਾ ਅਗਲੇ 40 ਸਾਲਾਂ ਤੱਕ ਜ਼ਿੰਦਾ ਰਹਿਣ।
ਖਾਂਡੂ ਨੇ ਕਿਹਾ ਕਿ ਜਿਵੇਂ ਮੈਂ ਕਿਹਾ ਕਿ ਦਲਾਈਲਾਮਾ ਦੀ ਸਿਹਤ ਬਹੁਤ ਚੰਗੀ ਹੈ ਅਤੇ ਇਸ ਵਾਰ ਆਪਣੇ 90ਵੇਂ ਜਨਮ ਦਿਨ ਸਮਾਰੋਹ ਵਿਚ ਦਲਾਈਲਾਮਾ ਨੇ ਵੀ ਕਿਹਾ ਕਿ ਉਹ ਲੱਗਭਗ 130 ਸਾਲ ਤੱਕ ਜ਼ਿੰਦਾ ਰਹਿਣਗੇ। ਇਸ ਲਈ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ 130 ਸਾਲ ਤੱਕ ਜ਼ਿੰਦਾ ਰਹਿਣਗੇ। ਮੁੱਖ ਮੰਤਰੀ ਖਾਂਡੂ ਖੁਦ ਦਲਾਈਲਾਮਾ ਦੇ ਪੈਰੋਕਾਰ ਹਨ ਅਤੇ ਬੁੱਧ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ।
ਇਹ ਵੀ ਪੜ੍ਹੋ- ਇਕ ਹੋਰ ਭਾਰਤੀ ਨੂੰ ਦੇਸ਼ ਨਿਕਾਲਾ ! ਅਸਾਈਲਮ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਣਾਇਆ ਹੁਕਮ
ਹਿੰਦੀ ਅਰੁਣਾਚਲ ਨੂੰ ਜੋੜਨ ਵਾਲੀ ਭਾਸ਼ਾ
ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਹੈ ਕਿ ਅਰੁਣਾਚਲ ਵਿਚ ਹਰੇਕ ਜਨਜਾਤੀ ਆਪਣੀ ਵੱਖਰੀ ਬੋਲੀ ਅਤੇ ਭਾਸ਼ਾ ਬੋਲਦੀ ਹੈ ਅਤੇ ਅਜਿਹੇ ਵਿਚ ਹਿੰਦੀ ਉਨ੍ਹਾਂ ਦੇ ਸੂਬੇ ਨੂੰ ਜੋੜਨ ਵਾਲੀ ਭਾਸ਼ਾ ਹੈ। ਖਾਂਡੂ ਨੇ ਕਿਹਾ ਕਿ ਹਿੰਦੀ ਅਰੁਣਾਚਲ ਪ੍ਰਦੇਸ਼ ਵਿਚ ਸ਼ੁਰੂਆਤ ਤੋਂ ਹੀ ਸਕੂਲੀ ਸਿਲੇਬਸ ਦਾ ਹਿੱਸਾ ਰਹੀ ਹੈ ਅਤੇ ਇਸ ਨੂੰ ਸਿੱਖਣ ਵਿਚ ਕੋਈ ਸਮੱਸਿਆ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਇੰਨੀ ਵੰਨ-ਸੁਵੰਨਤਾ ਹੈ ਕਿ 26 ਪ੍ਰਮੁੱਖ ਜਨਜਾਤੀਆਂ ਅਤੇ 100 ਤੋਂ ਵੱਧ ਉਪ-ਜਨਜਾਤੀਆਂ ਆਪਣੀਆਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਅਤੇ ਬੋਲੀਆਂ ਬੋਲਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰਾਨੀਜਨਕ : ਗੁਜਰਾਤ ’ਚ 2021 ਤੋਂ ਬਾਅਦ ਹੁਣ ਤੱਕ ਡਿੱਗੇ 7 ਪੁਲ, ਗੰਭੀਰਾ ਪੁਲ ਡਿੱਗਣ ਨਾਲ ਉੱਠੇ ਸਵਾਲ!
NEXT STORY