ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਟੀਮ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀ-20 ਵਿਸ਼ਵ ਕੱਪ 2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਲਗਭਗ ਇੱਕ ਮਹੀਨੇ ਤੱਕ ਚੱਲੇ ਇਸ ਰੋਮਾਂਚਕ ਟੂਰਨਾਮੈਂਟ ਦਾ ਅੰਤ ਭਾਰਤ ਦੀ ਇਤਿਹਾਸਕ ਜਿੱਤ ਨਾਲ ਹੋਇਆ, ਜਿਸ ਤੋਂ ਬਾਅਦ ਹੁਣ ਅਗਲੇ ਵਿਸ਼ਵ ਕੱਪ (2028) ਦੀਆਂ ਤਿਆਰੀਆਂ ਅਤੇ ਰੂਪ-ਰੇਖਾ ਵੀ ਸਾਹਮਣੇ ਆ ਗਈ ਹੈ।
2028 ਵਿਸ਼ਵ ਕੱਪ : ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਕਰਨਗੇ ਮੇਜ਼ਬਾਨੀ
ਆਈਸੀਸੀ ਦੇ ਨਿਯਮਾਂ ਅਨੁਸਾਰ ਹਰ ਦੋ ਸਾਲ ਬਾਅਦ ਹੋਣ ਵਾਲਾ ਅਗਲਾ ਟੀ-20 ਵਿਸ਼ਵ ਕੱਪ ਸਾਲ 2028 ਵਿੱਚ ਖੇਡਿਆ ਜਾਵੇਗਾ। ਇਸ ਵਾਰ ਇਸ ਦੀ ਮੇਜ਼ਬਾਨੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਾਂਝੇ ਤੌਰ 'ਤੇ ਕਰਨਗੇ। ਇਹ ਟੂਰਨਾਮੈਂਟ ਅਕਤੂਬਰ ਦੇ ਮੱਧ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਮੱਧ ਤੱਕ ਚੱਲਣ ਦੀ ਸੰਭਾਵਨਾ ਹੈ, ਜਿਸ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ।
12 ਟੀਮਾਂ ਦੀ ਜਗ੍ਹਾ ਪੱਕੀ
ਅਗਲੇ ਵਿਸ਼ਵ ਕੱਪ ਲਈ 12 ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ:
ਮੇਜ਼ਬਾਨ: ਆਸਟ੍ਰੇਲੀਆ ਅਤੇ ਨਿਊਜ਼ੀਲੈਂਡ।
ਸੁਪਰ-8 ਟੀਮਾਂ (2026): ਭਾਰਤ, ਇੰਗਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਵੈਸਟਇੰਡੀਜ਼, ਸ਼੍ਰੀਲੰਕਾ ਅਤੇ ਜ਼ਿੰਬਾਬਵੇ।
ਰੈਂਕਿੰਗ ਦੇ ਆਧਾਰ 'ਤੇ: ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਆਇਰਲੈਂਡ। ਬਾਕੀ ਬਚੀਆਂ 8 ਜਗ੍ਹਾਵਾਂ ਲਈ ਰੀਜਨਲ ਕੁਆਲੀਫਾਇਰ ਮੁਕਾਬਲੇ ਇਸ ਸਾਲ ਦੇ ਮੱਧ ਤੋਂ ਸ਼ੁਰੂ ਹੋਣਗੇ।
ਜਦ ਤਕ ਹਾਂ ਉਦੋਂ ਤਕ ਭਾਰਤੀ ਕ੍ਰਿਕਟ 'ਚ ਨਿੱਜੀ ਉਪਲੱਬਧੀਆਂ ਦਾ ਜਸ਼ਨ ਨਹੀਂ ਮਨਾਇਆ ਜਾਵੇਗਾ : ਗੰਭੀਰ
NEXT STORY