ਨਵੀਂ ਦਿੱਲੀ-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਨੇ ਬਿਨਾਂ ਵਾਤਾਵਰਣ ਮਨਜੂਰੀ ਦੇ ਸ਼ਿਮਲਾ 'ਚ ਨਿਰਮਾਣ ਅਧੀਨ ਇਕ ਹੋਟਲ ਦੀ ਇਮਾਰਤ 'ਤੇ ਰੋਕ ਲਾ ਦਿੱਤੀ ਹੈ। ਦੋਸ਼ ਲਾਇਆ ਗਿਆ ਹੈ ਕਿ 11 ਮੰਜ਼ਿਲਾ ਹੋਟਲ ਦਾ ਅਣਅਧਿਕਾਰਤ ਅਤੇ ਗੈਰਕਾਨੂੰਨੀ ਉਸਾਰੀ ਸ਼ਿਮਲਾ ਦੇ ਉਪ ਮੋਹਾਲ ਖੁਰਾਰੀ, ਰਿਰਕਾ 'ਚ ਇਕ ਖੇਤੀ ਵਾਲੀ ਜ਼ਮੀਨ 'ਤੇ ਕੀਤਾ ਜਾ ਰਿਹਾ ਸੀ। ਐੱਨ.ਜੀ.ਟੀ ਚੇਅਰਮੈਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਇਕ ਬੈਚ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਕਾਨੂੰਨ ਦੀ ਉਚਿਤ ਪ੍ਰਕਿਰਿਆ ਤੋਂ ਬਾਅਦ ਮੁਕੱਦਮਾ, ਮੁਲਾਂਕਣ ਅਤੇ ਪ੍ਰੋਜੈਕਟ ਪ੍ਰਸਤਾਵਕ ਤੋਂ ਵਾਤਾਵਰਣ ਘਾਟੇ ਦੀ ਵਸੂਲੀ ਲਈ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਆਦੇਸ਼ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ, ਨਗਰ ਨਿਗਮ ਦੇ ਕਮਿਸ਼ਨਰ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਦਾਇਰ ਇਕ ਰਿਪੋਰਟ 'ਤੇ ਧਿਆਨ ਦੇਣ ਤੋਂ ਬਾਅਦ ਦਿੱਤਾ ਗਿਆ।
ਰਿਪੋਰਟ ਮੁਤਾਬਕ ਨਿਰਮਾਣ ਸਥਾਨ ਦੇ ਨਿਰੀਖਣ ਦੌਰਾਨ ਇਹ ਪਤਾ ਲੱਗਾ ਹੈ ਕਿ ਨਿਰਮਾਣ ਕੰਮ ਵਾਤਾਵਰਣ ਮਨਜ਼ੂਰੀ ਲਏ ਬਿਨਾਂ ਇੱਥੇ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਹੋਰ ਉਲੰਘਣਾਂ ਤੋਂ ਇਲਾਵਾ ਪ੍ਰੋਜੈਕਟ ਦੇ ਪ੍ਰਸਤਾਵਕ ਕੋਲ ਵਾਤਾਵਰਣ ਦੀ ਮਨਜ਼ੂਰੀ ਨਹੀਂ ਹੈ। ਹਵਾ ਅਤੇ ਪਾਣੀ ਐਕਟ ਤਹਿਤ ਜਰੂਰਤ ਦੇ ਮੁਤਾਬਕ ਦਿਖਾਉਣ ਲਈ ਕੁਝ ਵੀ ਨਹੀਂ ਸੀ। ਬੈਂਚ ਨੇ ਕਿਹਾ ਹੈ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ, ਨਗਰ ਨਿਗਮ, ਸ਼ਿਮਲਾ ਦੇ ਕਮਿਸ਼ਨਰ,ਸੂਬਾ ਨਿਰਮਾਣ ਪ੍ਰਭਾਵ ਤਹਿਤ ਅਥਾਰਿਟੀ ਮੁਲਾਂਕਣ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਯਕੀਨੀ ਕਰੇ ਕਿ ਪ੍ਰੋਜੈਕਟ ਕਾਨੂੰਨ ਦਾ ਉਲੰਘਣ ਕਰਦੇ ਹੋਏ ਅੱਗੇ ਨਾ ਵਧੇ।
ਸ਼ਰਾਬੀ ਪਤੀ ਨੇ ਪਤਨੀ 'ਤੇ ਸੁੱਟਿਆ ਤੇਜ਼ਾਬ, ਗੰਭੀਰ ਰੂਪ ਨਾਲ ਝੁਲਸੀ
NEXT STORY