ਨੈਸ਼ਨਲ ਡੈਸਕ- ਸਰਕਾਰੀ ਮਲਕੀਅਤ ਵਾਲੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਸ਼ਨੀਵਾਰ ਨੂੰ ਕਿਹਾ ਕਿ ਫਾਸਟੈਗ ਸਾਲਾਨਾ ਪਾਸ ਹੁਣ ਹਾਈਵੇਅ ਯਾਤਰਾ ਐਪ ਰਾਹੀਂ ਕਿਸੇ ਨੂੰ ਵੀ ਤੋਹਫ਼ੇ 'ਚ ਦਿੱਤਾ ਜਾ ਸਕਦਾ ਹੈ। ਇਸ ਲਈ ਐਪ 'ਤੇ 'ਪਾਸ ਜੋੜੋ' ਵਿਕਲਪ 'ਤੇ ਕਲਿੱਕ ਕਰਦੇ ਹੋਏ ਉਸ ਵਿਅਕਤੀ ਦਾ ਵਾਹਨ ਨੰਬਰ ਅਤੇ ਸੰਪਰਕ ਵੇਰਵਾ ਜੋੜਣਾ ਹੋਵੇਗਾ, ਜਿਸ ਨੂੰ ਉਹ ਫਾਸਟੈਗ ਸਾਲਾਨਾ ਪਾਸ ਤੋਹਫ਼ੇ 'ਚ ਦੇਣਾ ਚਾਹੁੰਦੇ ਹੋ। ਐੱਨਐੱਚਏਆਈ ਨੇ ਇਕ ਬਿਆਨ 'ਚ ਕਿਹਾ ਕਿ ਓਟੀਬੀ ਵੈਰੀਫਿਕੇਸ਼ਨ ਤੋਂ ਬਾਅਦ ਉਸ ਵਾਹਨ ਨਾਲ ਜੁੜੇ ਫਾਸਟੈਗ 'ਤੇ ਸਾਲਾਨਾ ਪਾਸ ਚਾਲੂ ਹੋ ਜਾਵੇਗਾ।
ਇਹ ਵੀ ਪੜ੍ਹੋ : Dhanteras 2025: ਅੱਜ ਵਰ੍ਹੇਗਾ ਨੋਟਾਂ ਦਾ ਮੀਂਹ! ਮਾਲਾਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ
ਫਾਸਟੈਗ ਸਾਲਾਨਾ ਪਾਸ ਰਾਸ਼ਟਰੀ ਰਾਜਮਾਰਗ ਉਪਯੋਗਕਰਤਾਵਾਂ ਨੂੰ ਇਕ ਸੁਵਿਧਾਜਨਕ ਅਤੇ ਕਿਫ਼ਾਇਤੀ ਯਾਤਰਾ ਵਿਕਲਪ ਦਿੰਦਾ ਹੈ ਅਤੇ ਇਹ ਭਾਰਤ 'ਚ ਲਗਭਗ 1,150 ਟੋਲ ਪਲਾਜ਼ਾ 'ਤੇ ਲਾਗੂ ਹੈ। ਸਾਲਾਨਾ ਪਾਸ ਇਕ ਸਾਲ ਈ ਵੈਧ ਹੈ ਅਤੇ ਇਸ ਦੌਰਾਨ 200 ਟੋਲ ਪਲਾਜ਼ਾ ਪਾਰ ਕੀਤੇ ਜਾ ਸਕਦੇ ਹਨ। ਇਸ ਲਈ 3 ਹਜ਼ਾਰ ਰੁਪਏ ਦੀ ਇਕ ਵਾਰ ਫੀਸ ਦੇਣੀ ਹੋਵੇਗੀ। ਇਹ ਪਾਸ ਵੈਧ ਫਾਸਟੈਗ ਵਾਲੇ ਸਾਰੇ ਗੈਰ-ਵਪਾਰਕ ਵਾਹਨਾਂ ਲਈ ਲਾਗੂ ਹੈ। ਰਾਜਮਾਰਗ ਯਾਤਰਾ ਐਪ ਦੇ ਮਾਧਿਅਮ ਨਾਲ ਇਕ ਵਾਰ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਵਾਹਨ ਨਾਲ ਜੁੜੇ ਮੌਜੂਦਾ ਫਾਸਟੈਗ 'ਤੇ ਸਾਲਾਨਾ 2 ਘੰਟੇ ਦੇ ਅੰਦਰ ਚਾਲੂ ਹੋ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੁੱਟੀਆਂ ਦੀ ਬਰਸਾਤ ! 10 ਦਿਨ ਬੰਦ ਰਹਿਣਗੇ ਸਕੂਲ, ਜਾਣੋ ਕਾਰਨ
NEXT STORY