ਜੈਤੋ, (ਪਰਾਸ਼ਰ)- ਨਿਰਮਾਣ ਕਾਰਜਾਂ ਦੌਰਾਨ ਸੁਰੱਖਿਆ ਅਤੇ ਉੱਚ ਗੁਣਵੱਤਾ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਐੱਨ. ਐੱਚ. ਏ. ਆਈ. ਪੂਰੇ ਦੇਸ਼ ’ਚ ਸਾਰੀਆਂ 29 ਉਸਾਰੀ ਅਧੀਨ ਸੁਰੰਗਾਂ ਦਾ ਸੇਫਟੀ ਆਡਿਟ ਕਰੇਗੀ। ਐੱਨ. ਐੱਚ. ਏ. ਆਈ. ਦੇ ਅਧਿਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੀ ਮਾਹਿਰਾਂ ਦੀ ਟੀਮ ਦੇ ਨਾਲ-ਨਾਲ ਹੋਰ ਸੁਰੰਗ ਮਾਹਿਰਾਂ ਦੇ ਨਾਲ ਮੌਜੂਦਾ ’ਚ ਚੱਲ ਰਹੇ ਟਨਲ ਪ੍ਰਾਜੈਕਟਾਂ ਦਾ ਮੁਆਇਨਾ ਕਰਨਗੇ ਅਤੇ 7 ਦਿਨਾਂ ਦੇ ਅੰਦਰ ਰਿਪੋਰਟ ਸੌਂਪਣਗੇ। ਲਗਭਗ 79 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ 29 ਨਿਰਮਾਣ ਅਧੀਨ ਸੁਰੰਗਾਂ ਪੂਰੇ ਦੇਸ਼ ’ਚ ਵੱਖ-ਵੱਖ ਸਥਾਨਾਂ ’ਤੇ ਸਥਿਤ ਹਨ। ਇਨ੍ਹਾਂ ’ਚੋਂ 12 ਸੁਰੰਗਾਂ ਹਿਮਾਚਲ ਪ੍ਰਦੇਸ਼ ’ਚ, 6 ਜੰਮੂ-ਕਸ਼ਮੀਰ ’ਚ, 2-2 ਮਹਾਰਾਸ਼ਟਰ, ਓਡਿਸ਼ਾ, ਰਾਜਸਥਾਨ ’ਚ ਅਤੇ ਇਕ-ਇਕ ਸੁਰੰਗ ਮੱਧ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਉੱਤਰਾਖੰਡ ਅਤੇ ਦਿੱਲੀ ’ਚ ਹਨ।
ਐੱਨ. ਐੱਚ. ਏ. ਆਈ. ਨੇ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ (ਕੇ. ਆਰ. ਸੀ. ਐੱਲ.) ਨਾਲ ਇਕ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ। ਇਸ ਸਮਝੌਤੇ ਤਹਿਤ, ਕੇ. ਆਰ. ਸੀ. ਐੱਲ. ਐੱਨ. ਐੱਚ. ਏ. ਆਈ. ਪ੍ਰਾਜੈਕਟਾਂ ਲਈ ਸੁਰੰਗ ਨਿਰਮਾਣ ਅਤੇ ਢਲਾਣ ਸਥਿਰਤਾ ਨਾਲ ਸਬੰਧਤ ਸੁਰੱਖਿਆ ਪਹਿਲੂਆਂ ਦੇ ਡਿਜ਼ਾਈਨ, ਡਰਾਇੰਗ ਅਤੇ ਸਮੀਖਿਆ ਲਈ ਸੇਵਾਵਾਂ ਪ੍ਰਦਾਨ ਕਰੇਗਾ। ਕੇ. ਆਰ. ਸੀ. ਐੱਲ. ਸੁਰੰਗਾਂ ਦਾ ਸੇਫਟੀ ਆਡਿਟ ਵੀ ਕਰੇਗਾ। ਜੇਕਰ ਲੋੜ ਪਈ ਤਾਂ ਉਪਚਾਰਕ ਉਪਾਵਾਂ ਦਾ ਸੁਝਾਅ ਦੇਵੇਗਾ। ਇਹ ਸਮਝੌਤਾ 2 ਸਾਲਾਂ ਦੀ ਮਿਆਦ ਲਈ ਪ੍ਰਭਾਵੀ ਹੋਵੇਗਾ।
ਅਦਾਕਾਰਾ ਦਿਵਿਆ ਵਾਣੀ ਕਾਂਗਰਸ ’ਚ ਹੋਈ ਸ਼ਾਮਲ
NEXT STORY