ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਸਥਿਤ ਮਾਲਕਾਂ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸੋਸ਼ਲ ਮੀਡੀਆ ਸਮੂਹਾਂ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਕਰਨਾਟਕ ਦੇ ਉੱਤਰ ਕੰਨੜ ਵਾਸੀ ਸਈਅਦ ਐੱਮ. ਇਦਰੀਸ (28) ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਕਿਹਾ ਕਿ ਇਸ ਸੰਬੰਧ 'ਚ 18 ਮਾਰਚ ਨੂੰ ਪੱਛਮੀ ਬੰਗਾਲ 'ਚ ਸ਼ਿਕਾਇਤ ਦਰਜ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਪਾਕਿਸਤਾਨ 'ਚ ਮੌਜੂਦ ਆਕਾ ਭਾਰਤ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਉਨ੍ਹਾਂ ਨੂੰ ਉਤਸ਼ਾਹ ਦੇਣ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਆਪਣੇ ਸਲੀਪਰ ਸੈੱਲ 'ਚ ਭਰਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਬੁਲਾਰੇ ਨੇ ਕਿਹਾ ਕਿ ਇਦਰੀਸ, ਲਸ਼ਕਰ ਦੇ ਸਲੀਪਰ ਸੈੱਲ ਲਈ ਨੌਜਵਾਨਾਂ ਦੀ ਭਰਤੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਲਈ ਐੱਲ.ਈ.ਟੀ. ਦੇ ਪਾਕਿਸਤਾਨ ਸਥਿਤ ਮਾਲਕਾਂ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸੋਸ਼ਲ ਮੀਡੀਆ ਸਮੂਹਾਂ ਦਾ ਮੈਂਬਰ ਸੀ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਕੋਲਕਾਤਾ 'ਚ ਵਿਸ਼ੇਸ਼ ਐੱਨ.ਆਈ.ਏ. ਦੇ ਸਾਹਮਣੇ ਪੇਸ਼ੀ ਲਈ ਉਸ ਦੀ ਟਰਾਂਜਿਟ ਰਿਮਾਂਡ ਮੰਗੀ ਜਾਵੇਗੀ। ਇਸ ਮਾਮਲੇ 'ਚ ਕੋਲਕਾਤਾ ਦੇ ਵਾਸੀ ਤਾਨੀਆ ਪਰਵੀਨ ਵਿਰੁੱਧ 10 ਸਤੰਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਜਾ ਚੁੱਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਫੌੜ੍ਹੀਆਂ ਸਹਾਰੇ ਫੁੱਟਬਾਲ ਖੇਡਣ ਦਾ ਜਜ਼ਬਾ, ਹੌਂਸਲਾ ਵੇਖ ਤੁਸੀਂ ਵੀ ਇਸ ਬੱਚੇ ਨੂੰ ਕਰੋਗੇ ਸਲਾਮ (ਵੀਡੀਓ)
UP: ਸੜਕ ਹਾਦਸਿਆਂ 'ਚ ਜੋੜੇ ਸਮੇਤ 7 ਲੋਕਾਂ ਦੀ ਮੌਤ
NEXT STORY