ਨੈਸ਼ਨਲ ਡੈਸਕ- ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਨੇ ਲਗਭਗ 972 ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਸੂਚੀ ਤਿਆਰ ਕੀਤੀ ਸੀ, ਜਿਸ ਵਿਚ ਕੇਰਲ ਦੇ ਇਕ ਸਾਬਕਾ ਜ਼ਿਲ੍ਹਾ ਜੱਜ ਦਾ ਨਾਂ ਵੀ ਸ਼ਾਮਲ ਹੈ। ਇਹ ਖੁਲਾਸਾ ਆਈ.ਆਈ.ਈ. ਵੱਲੋਂ ਇੱਥੇ ਇਕ ਅਦਾਲਤ ਵਿਚ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਤੋਂ ਹੋਇਆ ਹੈ।
ਇਨ੍ਹਾਂ ਦਸਤਾਵੇਜ਼ਾਂ ਅਨੁਸਾਰ ਪੀ.ਐੱਫ.ਆਈ. ਨੇ ਆਪਣੀ ਗੁਪਤ ‘ਰਿਪੋਰਟਰਜ਼ ਵਿੰਗ’ ਦੇ ਮਾਧਿਅਮ ਰਾਹੀਂ 972 ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ। ਆਈ.ਆਈ.ਈ. ਨੇ ਦਾਅਵਾ ਕੀਤਾ ਕਿ ਪੀ.ਐੱਫ.ਆਈ. ਦੀਆਂ 3 ਇਕਾਈਆਂ ਹਨ, ਜਿਨ੍ਹਾਂ ਵਿਚ ‘ਰਿਪੋਰਟਰਜ਼ ਵਿੰਗ’, ‘ਫਿਜ਼ੀਕਲ ਐਂਡ ਆਰਮਜ਼ ਟਰੇਨਿੰਗ ਵਿੰਗ/ਪੀ.ਈ. ’ਤੇ ‘ਸਰਵਿਸ ਵਿੰਗ/ਹੀਟ ਟੀਮਸ’ ਹਨ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...
ਪੀ.ਐੱਫ.ਆਈ. ਦੇ ਅਰਧ-ਖੁਫੀਆ ਵਿਭਾਗ ਦੇ ਰੂਪ ’ਚ ਕੰਮ ਕਰਨ ਵਾਲੀ ‘ਰਿਪੋਰਟਰਜ਼ ਵਿੰਗ’ ਨੇ ਸਮਾਜ ਦੇ ਪ੍ਰਮੁੱਖ ਵਿਅਕਤੀਆਂ ਤੋਂ ਇਲਾਵਾ ਹੋਰ ਭਾਈਚਾਰਿਆਂ, ਖਾਸ ਤੌਰ ’ਤੇ ਹਿੰਦੂ ਭਾਈਚਾਰੇ ਦੇ ਨੇਤਾਵਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ। ਏਜੰਸੀ ਨੇ ਅਦਾਲਤ ਨੂੰ ਕਿਹਾ,‘‘ਡਾਟਾ ਨੂੰ ਪੀ.ਐੱਫ.ਆਈ. ਦੇ ਜ਼ਿਲ੍ਹਾ ਪੱਧਰ ’ਤੇ ਇਕੱਠਾ ਕੀਤਾ ਜਾਂਦਾ ਹੈ। ਵੇਰਵੇ ਨਿਯਮਿਤ ਤੌਰ ’ਤੇ ਅਪਡੇਟ ਕੀਤੇ ਜਾਂਦੇ ਹਨ ਅਤੇ ਅੱਤਵਾਦੀ ਗਿਰੋਹ ਵੱਲੋਂ ਲੋੜ ਅਨੁਸਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ।’’
ਪੇਰੀਆਰ ਵੈਲੀ ਕੈਂਪਸ ’ਚ ਦਿੱਤੀ ਜਾਂਦੀ ਸੀ ਹਥਿਆਰਾਂ ਦੀ ਸਿਖਲਾਈ
ਆਈ.ਆਈ.ਈ. ਨੇ ਇਹ ਵੀ ਖੁਲਾਸਾ ਕੀਤਾ ਕਿ ਪੀ.ਐੱਫ.ਆਈ. ਦਾ ਅਲੁਵਾ ’ਚ ਸਥਿਤ ਪੇਰੀਆਰ ਵੈਲੀ ਕੈਂਪਸ ਹਥਿਆਰਾਂ ਦੀ ਸਿਖਲਾਈ ਦਾ ਕੇਂਦਰ ਸੀ। ਪੀ.ਐੱਫ.ਆਈ. ’ਤੇ ਪਹਿਲਾਂ ਤੋਂ ਹੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਅਤੇ ਫਿਰਕੂ ਨਫਰਤ ਫੈਲਾਉਣ ਦੇ ਦੋਸ਼ ਹਨ। 2022 ’ਚ ਕੇਂਦਰ ਸਰਕਾਰ ਨੇ ਪੀ.ਐੱਫ.ਆਈ. ਤੇ ਇਸ ਦੇ ਸਹਿਯੋਗੀ ਸੰਗਠਨਾਂ ’ਤੇ 5 ਸਾਲ ਦੀ ਪਾਬੰਦੀ ਲਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਫਸ ਗਈ ਸੋਨਮ ਰਘੂਵੰਸ਼ੀ: ਰਾਜਾ ਕਤਲ ਕੇਸ 'ਚ ਮਿਲ ਗਏ 3 ਅਹਿਮ ਸਬੂਤ, ਜੋ ਸਜ਼ਾ ਦਿਵਾਉਣ ਲਈ ਹਨ ਕਾਫ਼ੀ
NEXT STORY