ਨਵੀਂ ਦਿੱਲੀ (ਏਜੰਸੀ)- ਇਕ ਨਾਈਜ਼ੀਰੀਅਨ ਨਾਗਰਿਕ ਨੂੰ ਰਾਸ਼ਟਰੀ ਰਾਜਧਾਨੀ 'ਚ ਡਰੱਗ ਦੀ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫ਼ਤਰਾ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ 60 ਲੱਖ ਰੁਪਏ ਮੁੱਲ ਦੀ 60 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਦੋਸ਼ੀ ਦੀ ਪਛਾਣ 36 ਸਾਲਾ ਇਬੁਕਾ ਓਜ਼ੋਰ ਵਜੋਂ ਹੋਈ ਹੈ, ਜੋ ਨਾਈਜ਼ੀਰੀਆ ਦੇ ਅਨੰਬਰਾ ਸੂਬੇ ਦਾ ਰਹਿਣ ਵਾਲਾ ਹੈ।
ਪੁਲਸ ਡਿਪਟੀ ਕਮਿਸ਼ਨਰ ਐੱਮ. ਹਰਸ਼ਵਰਧਨ ਨੇ ਦੱਸਿਆ ਕਿ ਪੋਸਵਾਲ ਚੌਕ, ਮੋਹਨ ਗਾਰਡਨ ਕੋਲ ਗੰਦਾ ਨਾਲਾ ਰੋਡ 'ਤੇ ਇਕ ਵਿਦੇਸ਼ੀ ਡਰੱਗ ਤਕਸਰ ਦੇ ਆਉਣ-ਜਾਣ ਦੇ ਸੰਬੰਧ 'ਚ ਸੋਮਵਾਰ ਨੂੰ ਵਿਸ਼ੇਸ਼ ਇਨਪੁਟ ਮਿਲਿਆ ਸੀ। ਡੀ.ਸੀ.ਪੀ. ਨੇ ਕਿਹਾ,''ਟੀਮ ਵਲੋਂ ਇਨਪੁਟ ਦੇ ਆਧਾਰ 'ਤੇ ਇਕ ਪੁਲਸ ਟੀਮ ਨੇ ਜਾਲ ਵਿਛਾਇਆ ਅਤੇ ਰਾਤ 9.39 ਵਜੇ ਇਲਾਕੇ 'ਚ ਦੇਖਿਆ ਗਿਆ। ਮੁਖਬਿਰ ਦੇ ਕਹਿਣ 'ਤੇ ਟੀਮ ਨੇ ਉਸ ਨੂੰ ਫੜ ਲਿਆ।'' ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਇਕ ਸਫੈਦ ਰੰਗ ਦਾ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਦੀ ਫੀਲਡ ਟੈਸਟਿੰਗ ਕਿਟ ਨਾਲ ਜਾਂਚ ਕਰਨ 'ਤੇ 60 ਗ੍ਰਾਮ ਹੈਰੋਇਨ ਨਿਕਲੀ।
ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ
NEXT STORY