ਨਵੀਂ ਦਿੱਲੀ-ਦਿੱਲੀ 'ਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਹੁਣ ਕੇਜਰੀਵਾਰ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਦਿੱਲੀ ਸਰਕਾਰ ਨੇ ਸੋਮਵਾਰ ਤੋਂ ਰਾਜਧਾਨੀ 'ਚ ਨਾਈਟ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਦਿੱਲੀ 'ਚ ਕੱਲ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਰਹੇਗਾ। ਦਿੱਲੀ ਸਰਕਾਰ ਨੇ ਆਪਣੇ ਬਿਆਨ 'ਚ ਕਿਹਾ ਕਿ ਕੋਵਿਡ-19 ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਕੱਲ ਭਾਵ 27 ਦਸੰਬਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਰਹੇਗਾ। ਦਿੱਲੀ 'ਚ ਓਮੀਕ੍ਰੋਨ ਦੇ 79 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਕ੍ਰਿਸਮਸ ਦੇ ਮੌਕੇ 'ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ
ਦਿੱਲੀ ਦੇ ਸਰੋਜਨੀ ਨਗਰ ਬਾਜ਼ਾਰ 'ਚ ਐਤਵਾਰ ਨੂੰ ਵੱਡੀ ਗਿਣਤੀ ਭੀੜ ਦੇਖਣ ਨੂੰ ਮਿਲੀ। ਲੋਕ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਦਿਖਾਈ ਦਿੱਤੇ। ਸਰੋਜਨੀ ਬਾਜ਼ਾਰ 'ਚ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੂੰ ਜਵਾਨ ਤਾਇਨਾਤ ਕਰਨੇ ਪਏ।ਉਥੇ, ਐਤਵਾਰ ਨੂੰ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੇ 290 ਮਾਮਲੇ ਸਾਹਮਣੇ ਆਏ ਜੋ ਕਿ 13 ਜੂਨ 2021 ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਬ੍ਰਿਟੇਨ ਦੇ ਕੁਝ ਹਿੱਸਿਆਂ 'ਚ ਸਖ਼ਤ ਪਾਬੰਦੀਆਂ ਲਾਗੂ
ਉਥੇ, ਇਸ ਮਿਆਨ 'ਚ ਇਕ ਮਰੀਜ਼ ਦੀ ਮੌਤ ਹੋ ਗਈ। ਦਿੱਲੀ 'ਚ 120 ਲੋਕ ਕੋਵਿਡ ਤੋਂ ਠੀਕ ਵੀ ਹੋਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ, ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 290 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਕ ਮਰੀਜ਼ ਦੀ ਮੌਤ ਹੋਈ ਹੈ। ਦਿੱਲੀ 'ਚ ਹੁਣ 1,103 ਐਕਟੀਵ ਕੇਸ ਹਨ। ਉਥੇ, ਦਿੱਲੀ 'ਚ ਹੁਣ ਤੱਕ ਕੋਵਿਡ-19 ਨਾਲ 25,105 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਾਰਾਸ਼ਟਰ ’ਚ ਕੋਰੋਨਾ ਦਾ ਕਹਿਰ; 52 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਸਕੂਲ ਕੀਤਾ ਗਿਆ ਸੀਲ
NEXT STORY