ਨੋਇਡਾ (ਨਵੋਦਿਆ ਟਾਈਮਜ਼)- ਮੇਰਠ ਮੰਡਲ 'ਚ 17 ਜੂਨ ਨੂੰ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ 'ਚ ਬੈਠਕ ਆਯੋਜਿਤ ਕੀਤੀ ਗਈ ਸੀ। ਬੈਠਕ 'ਚ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਰਾਤ ਕਰਫਿਊ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਗਿਆ। ਬੈਠਕ 'ਚ ਲਏ ਗਏ ਫੈਸਲੇ ਦੇ ਅਨੁਸਾਰ ਗੌਤਮਬੁੱਧ ਨਗਰ 'ਚ ਹੁਣ ਰਾਤ ਕਰਫਿਊ, ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਨੋਇਡਾ ਪੁਲਸ ਕਮਿਸ਼ਨਰ ਆਲੋਕ ਸਿੰਘ ਨੇ ਸਾਰੇ ਡੀ. ਜੀ. ਪੀ. ਤੇ ਥਾਣਾ ਇੰਚਾਰਜ ਨੂੰ ਇਸਦੀ ਪਾਲਣਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪਹਿਲਾਂ ਰਾਤ ਕਰਫਿਊ ਦਾ ਸਮਾਂ 9 ਵਜੇ ਤੋਂ ਸਵੇਰੇ 7 ਵਜੇ ਤੱਕ ਸੀ।
ਤੈਅ ਸਮਾਂ-ਸਾਰਣੀ ਦੀਆਂ ਸਾਰੀਆਂ ਟਰੇਨਾਂ 12 ਅਗਸਤ ਤੱਕ ਰੱਦ
NEXT STORY