ਨਵੀਂ ਦਿੱਲੀ- ਰੇਲਵੇ ਨੇ ਕੋਵਿਡ-19 ਦੇ ਮੱਦੇਨਜ਼ਰ ਤੈਅ ਸਮਾਂ-ਸਾਰਣੀ ਦੀਆਂ ਸਾਰੀਆਂ ਟਰੇਨਾਂ 12 ਅਗਸਤ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਬੋਰਡ ਨੇ ਇਸ ਸੰਬੰਧ 'ਚ ਅੱਜ ਇਕ ਸੰਦੇਸ਼ ਜਾਰੀ ਕੀਤਾ, ਜਿਸ 'ਚ ਦੱਸਿਆ ਗਿਆ ਹੈ ਕਿ ਤੈਅ ਸਮਾਂ-ਸਾਰਣੀ ਵਾਲੀਆਂ ਸਾਰੀਆਂ ਸੇਲ/ਐਕਸਪ੍ਰੈਸ ਤੇ ਇੰਟਰਸਿਟੀ ਟਰੇਨਾਂ ਦੀਆਂ ਸੇਵਾਵਾਂ 12 ਅਗਸਤ ਤੱਕ ਰੱਦ ਰਹਿਣਗੀਆਂ, ਨਾਲ ਹੀ ਸਾਰੀਆਂ ਪੈਸੇਂਸਜਰ ਟਰੇਨਾਂ ਵੀ 12 ਅਗਸਤ ਤੱਕ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਟਰੇਨਾਂ ਨੂੰ ਪਹਿਲਾਂ 30 ਜੂਨ ਤੱਕ ਰੱਦ ਕੀਤਾ ਗਿਆ ਸੀ। ਹੁਣ ਇਸਦੀ ਮਿਆਦ 12 ਅਗਸਤ ਤੱਕ ਵਧਾ ਦਿੱਤੀ ਗਈ ਹੈ। ਬੋਰਡ ਨੇ ਇਹ ਸਪੱਸ਼ਟ ਕੀਤਾ ਹੈ ਕਿ 12 ਮਈ ਤੇ 01 ਜੂਨ ਤੋਂ ਚਲਾਈ ਗਈਆਂ ਸਾਰੀਆਂ ਵਿਸ਼ੇਸ਼ ਰੇਲਗੱਡੀਆਂ ਦਾ ਸੰਚਾਲਨ ਜਾਰੀ ਰਹੇਗਾ।
ਐੱਨ.ਜੀ.ਟੀ. ਨੇ ਆਇਲ ਇੰਡੀਆ 'ਤੇ ਲਗਾਇਆ 25 ਕਰੋਡ਼ ਦਾ ਜ਼ੁਰਮਾਨਾ
NEXT STORY