ਬੈਂਗਲੁਰੂ - ਕਰਨਾਟਕ ਸਰਕਾਰ ਨੇ ਸ਼ਨੀਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਅਨਲਾਕ ਦੀ ਪ੍ਰਕਿਰਿਆ ਦੇ ਤਹਿਤ ਨਾਈਟ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ ਇੱਕ ਨਵੀਂ ਗਾਈਡਲਾਈਨ ਵੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦਫਤਰਾਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕਰਨਾਟਕ ਦੇ ਮੁੱਖਮੰਤਰੀ ਬੀ.ਐੱਸ. ਯੇਦਿਉਰੱਪਾ ਨੇ ਹੋਰ ਢਿੱਲ ਦੇਣ ਦੀ ਘੋਸ਼ਣਾ ਕਰਦੇ ਹੋਏ ਸ਼ਨੀਵਾਰ ਨੂੰ ਰਾਤ ਦਾ ਕਰਫਿਊ ਹਟਾ ਲਿਆ। ਮੁੱਖ ਮੰਤਰੀ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ-ਆਪਣੇ ਖੇਤਰਾਂ ਵਿੱਚ ਹੋਰ ਪਾਬੰਦੀਆਂ ਲਗਾ ਸਕਦਾ ਹੈ।
ਦੱਸ ਦਈਏ ਕਿ ਕਰੀਬ 3 ਹਫ਼ਤੇ ਪਹਿਲਾਂ ਰਾਜ ਸਰਕਾਰ ਨੇ 11 ਜ਼ਿਲ੍ਹਿਆਂ ਵਿੱਚ ਜ਼ਿਆਦਾ ਪਾਜ਼ੇਟਿਵਿਟੀ ਰੇਟ ਤੋਂ ਬਾਅਦ ਲਾਕਡਾਉਨ ਵਧਾਇਆ ਸੀ, ਜਦੋਂ ਕਿ ਬਾਕੀ 20 ਜ਼ਿਲ੍ਹਿਆਂ ਵਿੱਚ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦਿੱਤੀ ਗਈ ਸੀ।
ਕਰਨਾਟਕ ਸਰਕਾਰ ਨੇ ਕੋਡਾਗੁ ਜ਼ਿਲ੍ਹੇ ਨੂੰ ਛੱਡ ਕੇ ਪੂਰੇ ਸੂਬੇ ਲਈ COVID-19 ਨਿਗਰਾਨੀ, ਕੰਟੇਂਨਮੈਂਟ ਅਤੇ ਸਾਵਧਾਨੀ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਕਿਉਂਕਿ ਕੋਰੋਨਾ ਮਾਮਲਿਆਂ ਦੀ ਪਾਜ਼ੇਟਿਵਿਟੀ ਰੇਟ 5% ਤੋਂ ਜ਼ਿਆਦਾ ਹੈ। ਇਹ ਉਪਾਅ 5 ਜੁਲਾਈ ਨੂੰ ਸਵੇਰੇ 6 ਵਜੇ ਤੋਂ 19 ਜੁਲਾਈ ਨੂੰ ਸਵੇਰੇ 6 ਵਜੇ ਤੱਕ ਪ੍ਰਭਾਵੀ ਰਹਿਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਜੁਲਾਈ ਨੂੰ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ: ਕਿਸਾਨ ਆਗੂ
NEXT STORY