ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਵਿਦਿਸ਼ਾ, ਸਤਨਾ ਅਤੇ ਗੁਨਾ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਆਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਝੁਲਸ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੰਜਬਾਸੌਦਾ ਥਾਣੇ ਦੇ ਸਬ-ਇੰਸਪੈਕਟਰ ਕੁੰਵਰ ਸਿੰਘ ਮੁਕਾਤੀ ਨੇ ਦੱਸਿਆ ਕਿ ਵਿਦਿਸ਼ਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 45 ਕਿਲੋਮੀਟਰ ਦੂਰ ਗੰਜਬਾਸੋਦਾ ਤਹਿਸੀਲ ਦੇ ਅਗਸੌਦ ਪਿੰਡ ਵਿਚ ਸ਼ਨੀਵਾਰ ਸ਼ਾਮ ਬਿਜਲੀ ਡਿੱਗਣ ਨਾਲ ਇਮਲੀ ਦੇ ਦਰੱਖਤ ਹੇਠਾਂ ਖੜ੍ਹੇ 4 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗਾਲੂ ਮਾਲਵੀਆ, ਰਾਮੂ, ਗੁੱਡਾ ਅਤੇ ਪ੍ਰਭੂ ਲਾਲ ਵਜੋਂ ਹੋਈ ਹੈ। ਸਾਰੇ ਮ੍ਰਿਤਕਾਂ ਦੀ ਉਮਰ 30 ਤੋਂ 40 ਸਾਲ ਦਰਮਿਆਨ ਸੀ। ਮੁਕਾਤੀ ਅਨੁਸਾਰ ਤੇਜ਼ ਮੀਂਹ ਕਾਰਨ ਚਾਰੋਂ ਦਰੱਖਤ ਹੇਠਾਂ ਖੜ੍ਹੇ ਸਨ, ਜਦੋਂ ਤੇਜ਼ ਝੱਖੜ ਨਾਲ ਦਰੱਖਤ 'ਤੇ ਬਿਜਲੀ ਡਿੱਗ ਗਈ, ਜਿਸ ਦੀ ਲਪੇਟ 'ਚ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : SC ਦੀ ਵੱਡੀ ਟਿੱਪਣੀ : ਅਣਵਿਆਹੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਨਾ ਦੇਣਾ ਆਜ਼ਾਦੀ ਖੋਹਣ ਬਰਾਬਰ
ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਚਾਰੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਮੁਤਾਬਕ ਇਕ ਹੋਰ ਘਟਨਾ 'ਚ ਸਤਨਾ ਜ਼ਿਲ੍ਹੇ ਦੇ ਨਾਗੌਦ ਥਾਣਾ ਖੇਤਰ ਦੇ ਪੋਡੀ-ਪਟੌਰਾ ਪਿੰਡ 'ਚ ਸ਼ਨੀਵਾਰ ਦੁਪਹਿਰ ਬਿਜਲੀ ਡਿੱਗਣ ਕਾਰਨ ਇਕ ਖੇਤ 'ਚ ਕੰਮ ਕਰ ਰਹੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਅੰਜਨਾ (34), ਰਾਜਕੁਮਾਰ (65) ਅਤੇ ਰਾਮਕੁਮਾਰ ਯਾਦਵ (43) ਸ਼ਾਮਲ ਹਨ। ਇਸੇ ਤਰ੍ਹਾਂ ਸਤਨਾ ਜ਼ਿਲ੍ਹੇ ਦੇ ਜਟਵਾੜਾ ਇਲਾਕੇ ਵਿਚ ਬਿਜਲੀ ਡਿੱਗਣ ਕਾਰਨ 65 ਸਾਲਾ ਇਤ ਔਰਤ ਚੰਦਰਾ ਦੀ ਮੌਤ ਹੋ ਗਈ। ਉੱਥੇ ਹੀ ਗੁਨਾ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਗੁਨਾ ਜ਼ਿਲੇ ਦੇ ਭੋਰਾ ਪਿੰਡ 'ਚ ਬਿਜਲੀ ਡਿੱਗਣ ਕਾਰਨ 45 ਸਾਲਾ ਔਰਤ ਮਨੂ ਅਹਿਰਵਰ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪ੍ਰਭੂ ਸ਼੍ਰੀਰਾਮ ਦੇ ਜੀਵਨ ਦੇ ਦਰਸ਼ਨ ਕਰਵਾਏਗੀ ‘ਰਾਮਾਇਣ ਸਰਕਟ ਰੇਲ ਯਾਤਰਾ’, ਇੰਨਾ ਹੋਵੇਗਾ ਕਿਰਾਇਆ
NEXT STORY