ਨਵੀਂ ਦਿੱਲੀ — ਨਿਰਭਿਆ ਰੇਪ ਕੇਸ ਦੇ ਦੋਸ਼ੀਆਂ ਨੂੰ ਹੋਣ ਵਾਲੀ ਫਾਂਸੀ ਤੋਂ ਠੀਕ ਪਹਿਲਾਂ ਵਕੀਲ ਏ.ਪੀ. ਸਿੰਘ ਸੁਪਰੀਮ ਕੋਰਟ ਪਹੁੰਚੇ। ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸਰਵਉੱਚ ਅਦਾਲਤ 'ਚ ਦਾਇਰ ਪਟੀਸ਼ਨ 'ਤੇ ਅੱਧੀ ਰਾਤ ਨੂੰ ਸੁਣਵਾਈ ਹੋਈ ਪਰ ਇਥੇ ਵੀ ਵਿਵਾਦ ਹੋਇਆ। ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਕੀਲ ਏ.ਪੀ. ਸਿੰਘ ਪ੍ਰਵੇਸ਼ ਕਰਨ ਦੇ ਮਸਲੇ 'ਤੇ ਧਰਮੇ 'ਤੇ ਬੈਠ ਗਏ।
ਦਰਅਸਲ ਜਦੋਂ ਏ.ਪੀ. ਸਿੰਘ ਆਪਣੇ 6 ਜੂਨੀਅਰ ਵਕੀਲਾਂ ਨਾਲ ਸੁਪਰੀਮ ਕੋਰਟ 'ਚ ਪ੍ਰਵੇਸ਼ ਕਰਕ ਰਹੇ ਸੀ। ਉਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪ੍ਰਵੇਸ਼ ਨਹੀਂ ਕਰਨ ਦਿੱਤਾ। ਇਸ ਦੇ ਤੁਰੰਤ ਬਾਅਦ ਏ.ਪੀ. ਸਿੰਘ ਧਰਨੇ 'ਤੇ ਬੈਠੇ ਅਤੇ ਪ੍ਰਵੇਸ਼ ਕਰਨ ਦੀ ਜਿੱਦ 'ਤੇ ਅੜੇ ਰਹੇ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਪ੍ਰਵੇਸ਼ ਮਿਲਿਆ ਅਤੇ ਸੁਣਵਾਈ ਸ਼ੁਰੂ ਹੋਈ।
ਸਿਰਫ ਏ.ਪੀ. ਸਿੰਘ ਹੀ ਨਹੀਂ ਸਗੋਂ ਨਿਰਭਿਆ ਦੇ ਮਾਤਾ ਪਿਤਾ ਨੂੰ ਵੀ ਸੁਰੱਖਿਆ ਕਰਮਚਾਰੀਆਂ ਨੇ ਪ੍ਰਵੇਸ਼ ਕਰਨ ਤੋਂ ਰੋਕਿਆ ਸੀ। ਦਰਅਸਲ ਸੁਪਰੀਮ ਕੋਰਟ 'ਚ ਕੋਰੋਨਾਵਾਇਰਸ ਕਾਰਨ ਘੱਟ ਤੋਂ ਘੱਟ ਲੋਕਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਲਈ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਸੀ।
ਨਿਰਭਿਆ ਦੇ ਦੋਸ਼ੀਆਂ ਦਾ ਆਖਰੀ ਦਾਅ ਫੇਲ, 5.30 ਵਜੇ ਫਾਂਸੀ ਤੈਅ
NEXT STORY