ਨਵੀਂ ਦਿੱਲੀ - ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਦਾ ਫਾਂਸੀ ਤੋਂ ਬਚਣ ਦਾ ਆਖਰੀ ਪੈਂਤਰਾ ਵੀ ਫੇਲ ਹੋ ਗਿਆ। ਸੁਪਰੀਮ ਕੋਰਟ ਨੇ ਤਡ਼ਕੇ ਸਵੇਰੇ ਕਰੀਬ 3-30 ਵਜੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਤੈਣ ਹੋ ਗਿਆ ਹੈ। ਅੱਜ ਸਵੇਰੇ 5-30 ਵਜੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੇਰ ਰਾਤ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ। ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਪਟੀਸ਼ਨ 'ਤੇ ਸੁਣਵਾਈ ਕੀਤੀ। ਦੋਸ਼ੀਆਂ ਦੇ ਵਕੀਲ ਏ. ਪੀ. ਸਿੰਘ ਬੈਂਚ ਸਾਹਮਣੇ ਆਪਣੀ ਦਲੀਲ ਰੱਖ ਰਹੇ ਹਨ। ਏ. ਪੀ.ਸਿੰਘ ਨੇ ਸੁਪਰੀਮ ਕੋਰਟ ਵਿਚ ਇਕ ਵਾਰ ਫਿਰ ਪਵਨ ਗੁਪਤਾ ਦਾ ਜਨਮ ਪ੍ਰਮਾਣ ਪੱਤਰ ਦਿਖਾਇਆ, ਜਿਸ ਉਨ੍ਹਾਂ ਆਖਿਆ ਕਿ ਵਾਰਦਾਤ ਵੇਲੇ ਪਵਨ ਗੁਪਤਾ ਨਾਬਾਲਿਗ ਸੀ। ਇਸ 'ਤੇ ਜਸਟਿਸ ਭੂਸ਼ਣ ਨੇ ਇਤਰਾਜ਼ ਜਤਾਉਂਦੇ ਹੋਏ ਆਖਿਆ ਕਿ ਇਹ ਦਲੀਲ ਪਹਿਲਾਂ ਵੀ ਸਾਹਮਣੇ ਰੱਖ ਚੁੱਕੇ ਹਨ।
ਜਸਟਿਸ ਭੂਸ਼ਣ ਨੇ ਦੋਸ਼ੀਆਂ ਦੇ ਵਕੀਲ ਏ. ਪੀ. ਸਿੰਘ ਤੋਂ ਪੁੱਛਿਆ ਕਿ ਦਯਾ ਪਟੀਸ਼ਨ ਖਾਰਿਜ਼ ਹੋਣ ਤੋਂ ਬਾਅਦ ਕਿਸ ਆਧਾਰ 'ਤੇ ਇਸ ਨੂੰ ਚੁਣੌਤੀ ਦੇ ਰਹੀ ਹੈ। ਜਸਟਿਸ ਭੂਸ਼ਣ ਨੇ ਅੱਗੇ ਆਖਿਆ ਕਿ ਏ. ਪੀ. ਸਿੰਘ ਉਨ੍ਹਾਂ ਅਧਾਰਾਂ ਨੂੰ ਚੁੱਕ ਰਹੇ ਹਨ, ਜਿਨ੍ਹਾਂ 'ਤੇ ਪਹਿਲਾਂ ਵੀ ਬਹਿਸ ਹੋ ਚੁੱਕੀ ਹੈ। ਦੱਸ ਦਈਏ ਕਿ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਿਚ ਸਪੈਸ਼ਲ ਬੈਂਚ ਸੁਣਵਾਈ ਕਰ ਰਹੀ ਹੈ। ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਹਨ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇਰ ਰਾਤ ਹਾਈ ਵੋਲਟੇਜ਼ ਡਰਾਮਾ ਤੋਂ ਬਾਅਦ ਨਿਰਭਿਆ ਸਮੂਹਿਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਦੋਸ਼ੀਆਂ ਦੀ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਖਾਰਿਜ਼ ਕਰ ਦਿੱਤੀ। ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਦੇਰ ਰਾਤ ਹੋਈ ਸੁਣਵਾਈ ਦੌਰਾਨ ਆਖਿਆ ਕਿ 4 ਵਿਚੋਂ 3 ਦੋਸ਼ੀਆਂ - ਪਵਨ, ਵਿਨੈ ਅਤੇ ਅਕਸ਼ੈ ਦੀ ਪਟੀਸ਼ਨ ਵਿਚ ਕੋਈ ਤੱਥ ਨਜ਼ਰ ਨਹੀਂ ਆਉਂਦਾ, ਜਿਸ ਨਾਲ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਜਾ ਸਕੇ। ਬੈਂਚ ਨੇ ਪਟੀਸ਼ਨਕਰਤਾਵਾਂ ਦੇ ਵਕੀਲ ਏ. ਪੀ. ਸਿੰਘ ਨੂੰ ਸਖਤ ਫਟਕਾਰ ਲਗਾਈ ਅਤੇ ਆਖਿਆ ਕਿ ਹੁਣ ਦੋਸ਼ੀਆਂ ਦੇ ਭਗਵਾਨ ਦੇ ਘਰ ਜਾਣ ਦਾ ਵੇਲਾ ਆ ਗਿਆ ਹੈ। ਜਸਟਿਸ ਮਨਮੋਹਨ ਨੇ ਆਖਿਆ ਕਿ ਹੁਣ ਤੁਹਾਡਾ ਭਗਵਾਨ ਦੇ ਘਰ ਜਾਣ ਦਾ ਸਮਾਂ ਨੇਡ਼ੇ ਆ ਗਿਆ ਹੈ। ਸਾਡਾ ਸਮਾਂ ਖਰਾਬ ਨਾ ਕਰੋ।
ਦੋਸ਼ੀਆਂ ਦੀ ਪਟੀਸ਼ਨ ਖਾਰਿਜ਼ ਹੋਣ 'ਤੇ ਬੋਲੀ ਨਿਰਭਿਆ ਦੀ ਮਾਂ, 7 ਸਾਲ ਬਾਅਦ ਧੀ ਨੂੰ ਮਿਲਿਆ ਇਨਸਾਫ
NEXT STORY