ਮੁੰਬਈ— ਸ਼ਿਵਸੈਨਾ ਨੇ ਆਪਣੇ ਮੁੱਖ ਰਸਾਲੇ ਸਾਮਨਾ 'ਚ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਸਭ ਤੋਂ ਕਮਜ਼ੋਰ ਰੱਖਿਆ ਮੰਤਰੀ ਦੱਸਿਆ। ਮੁੱਖ ਰਸਾਲੇ ਸਾਮਨਾ 'ਚ ਸ਼ਿਵ ਸੈਨਾ ਨੇ ਲਿਖਿਆ ਕਿ ਪੂਰੇ ਹਿੰਦੁਸਤਾਨ ਨੂੰ ਫੌਜ ਦੀ ਸਮੱਰਥਾ 'ਤੇ ਭਰੋਸਾ ਹੈ ਪਰ ਇਸ ਦੀ ਅਗਵਾਈ ਕਮਜ਼ੋਰ ਹੈ। ਭਾਜਪਾ ਦੇ ਸਹਿਯੋਗੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ, ਜਿਸ ਦਾ ਸਿੱਧਾ ਅਰਥ ਇਹ ਹੈ ਕਿ ਇਸ ਦੀ ਅਗਵਾਈ ਦੀ ਕਮਾਨ ਕਮਜ਼ੋਰ ਹੱਥਾਂ 'ਚ ਹੈ।

ਦੱਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਘਾਟੀ 'ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਕਾਫੀ ਵਧ ਗਈਆਂ ਹਨ। ਹਾਲ ਹੀ 'ਚ ਅੱਤਵਾਦੀਆਂ ਨੇ ਫੌਜ ਦੇ ਜਵਾਨ ਔਰੰਗਜ਼ੇਬ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਟਰੱਕ ਤੇ ਟੈਂਪੂ ਦੀ ਭਿਆਨਕ ਟੱਕਰ, 4 ਲੋਕਾਂ ਦੀ ਮੌਤ
NEXT STORY