ਬੈਂਗਲੁਰੂ, (ਭਾਸ਼ਾ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਹੈ ਕਿ ਜੇ ਭਾਰਤ ’ਚ ਪਿਤਾਪੁਰਖੀ ਔਰਤਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੁੰਦੀ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੀ ਸੀ?
ਸੀਤਾਰਮਨ ਨੇ ਸ਼ਨੀਵਾਰ ਇੱਥੇ ਸੀ. ਐੱਮ. ਐੱਸ. ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ 'ਤੇ ਚਰਚਾ ਕੀਤੀ ਜਿਨ੍ਹਾਂ ’ਚ 21 ਤੋਂ 24 ਸਾਲ ਦੀ ਉਮਰ ਵਰਗ ਦੇ ‘ਬੇਰੁਜ਼ਗਾਰ ਨੌਜਵਾਨਾਂ’ ਲਈ ਲਈ 1 ਕਰੋੜ ਰੁਪਏ ਦੇ ਇੰਟਰਨਸ਼ਿਪ ਭੱਤੇ ਦੀ ਯੋਜਨਾ ਵੀ ਸ਼ਾਮਲ ਹੈ।
ਮਹਿਲਾ ਸਸ਼ਕਤੀਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸੀਤਾਰਾਮਨ ਨੇ ਕਿਹਾ ਕਿ ਪਿਤਾ ਪੁਰਖੀ ਇਕ ਸੰਕਲਪ ਹੈ ਜਿਸ ਦੀ ਖੋਜ ਖੱਬੇਪੱਖੀਆਂ ਨੇ ਕੀਤੀ ਹੈ। ਉਨ੍ਹਾਂ ਪ੍ਰੋਗਰਾਮ ’ਚ ਮੌਜੂਦ ਵਿਦਿਆਰਥਣਾਂ ਨੂੰ ਸਲਾਹ ਦਿੱਤੀ ਕਿ ਉਹ ਸ਼ਾਨਦਾਰ ਸ਼ਬਦਾਵਲੀ ਦੇ ਝਾਂਸੇ ’ਚ ਨਾ ਅਾਉਣ। ਜੇ ਉਹ ਆਪਣੇ ਲਈ ਖੜ੍ਹੀਆਂ ਹੋਣਗੀਆਂ ਤੇ ਦਲੀਲ ਨਾਲ ਨਾਲ ਗੱਲਬਾਤ ਕਰਨਗੀਆਂ ਤਾਂ ਪਿਤਾਪੁਰਖ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕੇਗਾ।
ਸੀਤਾਰਮਨ ਨੇ ਮੰਨਿਆ ਕਿ ਔਰਤਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਦੀ ਲੋੜ ਹੈ। ਭਾਰਤ ’ਚ ਇਨੋਵੇਟਰਾਂ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਇਨੋਵੇਟਰਾਂ ਲਈ ਢੁਕਵਾਂ ਮਾਹੌਲ ਸਿਰਜ ਰਹੀ ਹੈ।
ਅਸੀਂ ਸਿਰਫ ਨੀਤੀਆਂ ਬਣਾ ਕੇ ਇਨੋਵੇਟਰਾਂ ਦਾ ਸਮਰਥਨ ਨਹੀਂ ਕਰ ਰਹੇ ਹਾਂ ਸਗੋਂ ਭਾਰਤ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਨ੍ਹਾਂ ਖੋਜਕਾਰਾਂ ਵੱਲੋਂ ਕੀਤੀਆਂ ਗਈਆਂ ਕਾਢਾਂ ਲਈ ਇੱਕ ਮਾਰਕੀਟ ਹੋਵੇ।
ਗਹਿਣਿਆਂ ਦੇ ਸ਼ੋਅਰੂਮ 'ਚ ਵੱਡੀ ਲੁੱਟ, ਸਿਰਫ ਡੇਢ ਮਿੰਟ 'ਚ ਲੁਟੇਰਿਆਂ ਨੇ ਲੁੱਟਿਆ ਲੱਖਾਂ ਦਾ ਸਮਾਨ
NEXT STORY