ਪੁਣੇ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜਨੀਤੀ ’ਚ ਝੂਠ ਬੋਲਣਾ ਜਾਂ ਫਿਰ ਚਾਪਲੂਸੀ ਕਰਨਾ ਜ਼ਰੂਰੀ ਹੋਣ ਵਰਗੀਆਂ ਧਾਰਨਾਵਾਂ ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਨੇਤਾਵਾਂ ਨੂੰ ਪੂਰੇ ਵਿਸ਼ਵਾਸ ਨਾਲ ਸੱਚ ਬੋਲਣਾ ਚਾਹੀਦਾ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲੋਕਮਾਨਿਆ ਤਿਲਕ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਹੋਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਵੀ ਮੌਜੂਦ ਸਨ।
ਗਡਕਰੀ ਨੇ ਕਿਹਾ, ‘‘ਇਹ ਇਕ ਗਲਤ ਧਾਰਨਾ ਹੈ ਕਿ ਰਾਜਨੀਤੀ ’ਚ ਸਿਰਫ਼ ਝੂਠ ਬੋਲਿਆ ਜਾਂਦਾ ਹੈ ਜਾਂ ਫਿਰ ਚਾਪਲੂਸੀ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਸ਼ਿਵ ਸੈਨਾ ਦੇ ਸਾਬਕਾ ਮੁਖੀ ਸਵ. ਬਾਲਾਸਾਹਿਬ ਠਾਕਰੇ ਵੀ ਆਪਣੇ ਭਾਸ਼ਣਾਂ ’ਚ ਸੱਚ ਬੋਲਦੇ ਸਨ। ਉਹ ਆਪਣੀ ਗੱਲ ਖੁੱਲ੍ਹ ਕੇ ਕਹਿੰਦੇ ਸਨ।’’ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸੱਚ ਬੋਲਣਾ ਸਿੱਖਣਾ ਚਾਹੀਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ, “ਜੇਕਰ ਕੁਝ ਚੰਗਾ ਹੈ, ਤਾਂ ਉਸ ਨੂੰ ਚੰਗਾ ਕਿਹਾ ਜਾਣਾ ਚਾਹੀਦਾ ਹੈ ਅਤੇ ਜੇ ਕੁਝ ਬੁਰਾ ਹੈ, ਤਾਂ ਉਸ ਨੂੰ ਬੁਰਾ ਹੀ ਕਹਿਣਾ ਚਾਹੀਦਾ ਹੈ। ਫੜਨਵੀਸ ਕਹਿੰਦੇ ਹਨ ਕਿ ਰਾਜਨੀਤੀ ’ਚ ਕਦੇ-ਕਦੇ ਸਪੱਸ਼ਟ ਅਤੇ ਸੱਚ ਬੋਲਣਾ ਸੰਭਵ ਨਹੀਂ ਹੁੰਦਾ। ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੈਂ ਕਿਹਾ ਸੀ ਕਿ ਮੈਂ ਕਿਸੇ ਨੂੰ ਕੋਈ ਚੀਜ਼ ਮੁਫ਼ਤ ’ਚ ਨਹੀਂ ਦੇਵਾਂਗਾ ਅਤੇ ਉਹੀ ਕਰਾਂਗਾ ਜੋ ਮੈਂ ਕਰਨਾ ਚਾਹੁੰਦਾ ਹਾਂ। ਜਾਤ ਜਾਂ ਭਾਈਚਾਰੇ ਦੀ ਆੜ ’ਚ ਮੇਰੇ ਕੋਲ ਨਾ ਆਉਣਾ। ਮੈਂ ਸਿਰਫ਼ ਉਨ੍ਹਾਂ ਤੋਂ ਵੋਟ ਮੰਗੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਉਨ੍ਹਾਂ ਲਈ ਕੰਮ ਕਰਾਂਗਾ।”
ਤਲਾਕ ਦੀ ਕਾਰਵਾਈ ’ਚ ਨਾਮਰਦਗੀ ਦੇ ਦੋਸ਼ ਮਾਣਹਾਨੀ ਵਾਲੇ ਨਹੀਂ : ਹਾਈ ਕੋਰਟ
NEXT STORY