ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਨੇ ਇਕ ਵਿਅਕਤੀ ਦੀ ਆਪਣੀ ਵੱਖ ਰਹਿ ਰਹੀ ਪਤਨੀ ਖ਼ਿਲਾਫ ਦਰਜ ਕੀਤੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਵਿਆਹੁਤਾ ਮਾਮਲਿਆਂ ਵਿਚ ਇਕ ਔਰਤ ਵੱਲੋਂ ਪਤੀ ’ਤੇ ਲਗਾਏ ਗਏ ਨਾਮਰਦਗੀ ਦੇ ਦੋਸ਼ ਉਸ ਸਥਿਤੀ ਵਿਚ ਮਾਣਹਾਨੀ ਨਹੀਂ ਮੰਨੇ ਜਾਂਦੇ, ਜਦੋਂ ਉਹ ਆਪਣੇ ਹਿੱਤਾਂ ਦੀ ਰੱਖਿਆ ਲਈ ਅਜਿਹੇ ਦੋਸ਼ ਲਗਾਉਂਦੀ ਹੈ।
ਜਸਟਿਸ ਐੱਸ. ਐੱਮ. ਮੋਦਕ ਦੀ ਬੈਂਚ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਪਟੀਸ਼ਨ ਵਿਚ ਨਾਮਰਦਗੀ ਦੇ ਦੋਸ਼ ਬਹੁਤ ਢੁਕਵੇਂ ਹਨ। ਅਦਾਲਤ ਨੇ ਪਟੀਸ਼ਨਰ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸਨੇ ਆਪਣੀ ਵੱਖ ਰਹਿ ਰਹੀ ਪਤਨੀ ਅਤੇ ਉਸਦੇ ਪਰਿਵਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਦੀ ਅਪੀਲ ਕੀਤੀ ਸੀ। ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਉਸਦੀ ਪਤਨੀ ਵੱਲੋਂ ਸ਼ੁਰੂ ਕੀਤੀ ਗਈ ਤਲਾਕ ਦੀ ਕਾਰਵਾਈ ਵਿਚ ਉਸਨੂੰ ਨਾਮਰਦ ਐਲਾਨਿਆ ਸੀ।
ਡੈਮ 'ਚ ਮੁਰੰਮਤ ਦੌਰਾਨ ਅਚਾਨਕ ਆ ਗਿਆ ਹੜ੍ਹ! ਦੇਖੋ ਕੁਦਰਤ ਦੇ ਕਹਿਰ ਨੇ ਕਿਵੇਂ ਮਚਾਈ ਤਬਾਹੀ (ਵੀਡੀਓ)
NEXT STORY