ਨਵੀਂ ਦਿੱਲੀ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਦੇ 5 ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ, ਜਿਸ ਦੀ ਅਗਵਾਈ ਜੇਵੀਪੀ ਦੇ ਜਨਰਲ ਸਕੱਤਰ ਤਿਲਵਿਨ ਸਿਲਵਾ ਕਰ ਰਹੇ ਸਨ। ਭਾਜਪਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਵੀਪੀ ਦਾ ਵਫ਼ਦ "ਭਾਜਪਾ ਨੂੰ ਜਾਣੋ" ਪਹਿਲਕਦਮੀ ਦੇ ਅਧੀਨ ਪਾਰਟੀ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਆਇਆ ਸੀ। ਉਨ੍ਹਾਂ ਦੀ ਇਹ ਯਾਤਰਾ ਵੀਰਵਾਰ ਨੂੰ ਸਮਾਪਤ ਹੋਈ।
ਭਾਜਪਾ ਦੇ ਅਨੁਸਾਰ, ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਗੱਲਬਾਤ ਦੌਰਾਨ, ਨਬੀਨ ਨੇ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ "ਡੂੰਘੇ ਸੱਭਿਅਤਾ ਅਤੇ ਸੱਭਿਆਚਾਰਕ ਸਬੰਧਾਂ", ਖਾਸ ਕਰ ਕੇ ਦੋਵਾਂ ਦੇਸ਼ਾਂ ਦੀ ਸਾਂਝੀ ਬੋਧ ਵਿਰਾਸਤ 'ਤੇ ਜ਼ੋਰ ਦਿੱਤਾ। ਪਾਰਟੀ ਮੁਖੀ ਨੇ ਉਮੀਦ ਪ੍ਰਗਟਾਈ ਕਿ ਜੇਵੀਪੀ ਵਫ਼ਦ ਦਾ ਦੌਰਾ "ਨਿਯਮਿਤ ਸੰਸਥਾਗਤ ਗੱਲਬਾਤ" ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਨੇ ਵਫ਼ਦ ਨੂੰ ਅਗਲੀ ਵਾਰ ਭਾਰਤ ਆਉਣ 'ਤੇ ਬਿਹਾਰ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ। ਨਬੀਨ ਨੇ ਵਫ਼ਦ ਨੂੰ ਭਾਜਪਾ ਦੀ ਸੰਗਠਨਾਤਮਕ ਯਾਤਰਾ, ਜ਼ਮੀਨੀ ਪੱਧਰ ਦੇ ਨੈੱਟਵਰਕ ਅਤੇ ਲੀਡਰਸ਼ਿਪ ਦੀ ਅਗਲੀ ਪੀੜ੍ਹੀ ਬਾਰੇ ਵੀ ਜਾਣਕਾਰੀ ਦਿੱਤੀ।

ਪਾਰਟੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਔਰਤਾਂ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ, ਹੁਨਰ ਵਿਕਾਸ, ਉੱਦਮਤਾ, ਨਵੀਨਤਾ ਅਤੇ ਰਾਸ਼ਟਰ ਨਿਰਮਾਣ 'ਚ ਨੌਜਵਾਨਾਂ ਦੀ ਭਾਗੀਦਾਰੀ 'ਤੇ ਜ਼ੋਰ ਦੇਣ 'ਤੇ ਚਰਚਾ ਕੀਤੀ। ਜੇਵੀਪੀ ਵਫ਼ਦ ਨੇ ਸ਼੍ਰੀਲੰਕਾ 'ਚ ਸ਼ਾਸਨ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਔਰਤਾਂ ਅਤੇ ਨੌਜਵਾਨਾਂ ਲਈ ਭਲਾਈ ਯੋਜਨਾਵਾਂ ਦਾ ਵਰਣਨ ਕੀਤਾ। ਦੋਵਾਂ ਧਿਰਾਂ ਨੇ ਇਸ ਗੱਲ 'ਤੇ ਵਿਚਾਰ ਸਾਂਝੇ ਕੀਤੇ ਕਿ ਰਾਜਨੀਤਿਕ ਸੰਗਠਨ ਮੌਕਿਆਂ ਨੂੰ ਵਧਾਉਣ ਅਤੇ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ 'ਚ ਕਿਵੇਂ ਯੋਗਦਾਨ ਪਾ ਸਕਦੇ ਹਨ।
ਗੱਲਬਾਤ 'ਚ ਖੇਡਾਂ, ਖਾਸ ਕਰਕੇ ਕ੍ਰਿਕਟ 'ਤੇ ਚਰਚਾ ਵੀ ਸ਼ਾਮਲ ਸੀ, ਜਿਸ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ "ਲੋਕਾਂ ਨੂੰ ਜੋੜਣ ਵਾਲਾ ਪੁਲ" ਮੰਨਿਆ ਜਾਂਦਾ ਹੈ। ਭਾਜਪਾ ਪ੍ਰਧਾਨ ਨੇ ਉਮੀਦ ਪ੍ਰਗਟਾਈ ਕਿ ਪਾਰਟੀਆਂ ਵਿਚਕਾਰ ਆਪਸੀ ਜੁੜਾਵ ਵਧਣ ਨਾਲ ਦੋਵਾਂ ਦੇਸ਼ਾਂ ਵਿਚਕਾਰ "ਪੁਰਾਣੀ ਦੋਸਤੀ" ਨੂੰ ਹੋਰ ਮਜ਼ਬੂਤ ਹੋਵੇਗੀ। ਭਾਜਪਾ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਇੰਚਾਰਜ ਵਿਜੇ ਚੌਥਾਈਵਾਲੇ ਨੇ ਵੀ ਚਰਚਾ 'ਚ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ 'ਚ 683 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਬਰਾਮਦ, 3 ਵਿਅਕਤੀਆਂ ਗ੍ਰਿਫ਼ਤਾਰ
NEXT STORY