ਨਵੀਂ ਦਿੱਲੀ— ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਨਿਤਿਨ ਵਾਕਣਕਰ ਸੀ.ਬੀ.ਆਈ. ਦੇ ਨਵੇਂ ਮੁੱਖ ਸੂਚਨਾ ਅਧਿਕਾਰੀ ਦੇ ਬੁਲਾਰਾ ਹੋਣਗੇ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਅਭਿਸ਼ੇਕ ਦਿਆਲ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਪ੍ਰਕਾਸ਼ਨ ਵਿਭਾਗ 'ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉੱਚ ਪੱਧਰੀ ਚੋਣ ਕਮੇਟੀ ਵੱਲੋਂ ਆਲੋਕ ਵਰਮਾ ਨੂੰ ਏਜੰਸੀ ਦੇ ਨਿਰਦੇਸ਼ਕ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਬਦਲਾਅ ਹੋਇਆ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲਾ 'ਚ ਏ.ਡੀ.ਜੀ. ਵਾਕਣਕਰ ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ, ਰੱਖਿਆ ਮੰਤਰਾਲਾ ਸਣੇ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੇ ਚਾਰ ਮਹੀਨਿਆਂ ਦੌਰਾਨ ਬੇਹੱਦ ਮੁਸ਼ਕਿਲ ਦੌਰ ਤੋਂ ਲੰਘ ਰਹੀ ਸੀ.ਬੀ.ਆਈ. ਦੀ ਸੂਚਨਾ ਇਕਾਈ ਦੇਖ ਰਹੇ ਆਈ.ਆਈ.ਐੱਸ. ਅਧਿਕਾਰੀ ਦਿਆਲ ਨੂੰ ਹੁਣ ਪ੍ਰਕਾਸ਼ਨ ਵਿਭਾਗ ਭੇਜਿਆ ਗਿਆ ਹੈ। ਦਿਆਲ ਨੂੰ 2017 'ਚ ਤਿੰਨ ਸਾਲਾਂ ਲਈ ਸੀ.ਬੀ.ਆਈ. 'ਚ ਤਬਾਦਲਾ ਕੀਤਾ ਗਿਆ ਸੀ।
ਪੱਛਮੀ ਦਿੱਲੀ 'ਚ ਚਾਰ ਮੰਜਿਲਾ ਇਮਾਰਤ ਨੂੰ ਲੱਗੀ ਅੱਗ
NEXT STORY