ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਸ਼ ਗਡਕਰੀ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਸਿਰਡੀ 'ਚ ਇਕ ਚੋਣ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਗਡਕਰੀ ਗਠਬੰਧਨ ਉਮੀਦਵਾਰ ਸਦਾਸ਼ਿਵ ਲੋਖੰਡੇ (ਸ਼ਿਵਸੈਨਾ) ਦੇ ਪੱਖ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਕਿ ਇਸ ਦੌਰਾਨ ਉਨ੍ਹਾਂ ਨੂੰ ਚੱਕਰ ਆ ਗਿਆ, ਤੁਰੰਤ ਹੀ ਉਨ੍ਹਾਂ ਨੂੰ ਸਟੇਜ 'ਤੇ ਬਿਠਾਇਆ ਗਿਆ ਅਤੇ ਨਿੰਬੂ ਪਾਣੀ ਅਤੇ ਸ਼ਰਬਤ ਦਿੱਤਾ ਗਿਆ। ਦਵਾਈ ਲੈਣ ਤੋਂ ਬਾਅਦ ਗਡਕਰੀ ਨੇ ਫਿਰ ਲੋਕ ਦਾ ਸੁਆਗਤ ਸਵੀਕਾਰ ਕੀਤਾ ਅਤੇ ਰੈਲੀ ਤੋਂ ਚਲੇ ਗਏ।
ਦਰਅਸਲ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਇਨ੍ਹਾਂ ਦਿਨਾਂ 'ਚ ਕਾਫੀ ਗਰਮੀ ਪੈ ਰਹੀ ਹੈ। ਸ਼ਿਰਡੀ ਜਿੱਥੇ ਗਡਕਰੀ ਦੀ ਰੈਲੀ ਸੀ ਉੱਥੇ ਵੀ ਸ਼ਨੀਵਾਰ ਨੂੰ 42 ਡਿਗਰੀ ਤਾਪਮਾਨ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਡਕਰੀ ਇਸ ਤਰ੍ਹਾਂ ਸਟੇਜ 'ਤੇ ਬੇਹੋਸ਼ ਹੋਏ ਹਨ। ਪਿਛਲਾ ਸਾਲ ਦਸੰਬਰ ਮਹੀਨੇ ਦੌਰਾਨ ਵੀ ਗਡਕਰੀ ਅਹਿੰਮਦ ਨਗਰ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਮੰਚ 'ਤੇ ਬੇਹੋਸ਼ ਹੋ ਜਾਣ ਕਾਰਨ ਡਿੱਗ ਗਏ ਸਨ। ਉਨ੍ਹਾਂ ਨੂੰ ਉੱਥੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਵਾਰ ਕੇਦਾਰਨਾਥ 'ਚ ਵਿਸ਼ੇਸ਼ ਪੂਜਾ ਲਈ ਸ਼ਰਧਾਲੂਆਂ ਨੂੰ ਖਰਚਣੇ ਪੈਣਗੇ ਵਾਧੂ ਪੈਸੇ
NEXT STORY