ਝਬਾਲ (ਨਰਿੰਦਰ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਲਸ ਵਿਖੇ ਵਾਲੀਵਾਲ ਖੇਡਣ ਤੋਂ ਹੋਏ ਝਗੜੇ ਦੌਰਾਨ ਚੱਲੀ ਗੋਲੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਕੁੱਟਮਾਰ ਵਿਚ ਇਕ ਸੱਤ ਸਾਲ ਦੇ ਬੱਚੇ ਅਤੇ ਔਰਤ ਸਮੇਤ ਚਾਰ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਧਿਰ ਵੱਲੋਂ ਚਲਾਈ ਗੋਲੀ ਨਾਲ ਜ਼ਖਮੀ ਹੋਏ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਵੱਲੋਂ ਸਰਕਾਰੀ ਸਕੂਲ ਕਲਸ ਵਿਖੇ ਲਗਾਏ ਵਾਲੀਵਾਲ ਦੇ ਨੈਟ ’ਤੇ ਖੇਡਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਪਿੰਡ ਲਵਪ੍ਰੀਤ ਸਿੰਘ ਨਾਲ ਹੋ ਗਿਆ। ਜਿਸ ’ਤੇ ਲਵਪ੍ਰੀਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਕੇ ਰਾਤ ਨੂੰ ਸਾਡੇ ਘਰ ਆ ਕੇ ਸਾਨੂੰ ਗਾਲਾਂ ਕੱਢੀਆਂ ਅਤੇ ਸਾਡੇ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਮੇਰੇ ਸੱਤ ਸਾਲ ਦੇ ਬੇਟੇ ਦੀ ਅੱਖ ਵਿਚ ਗੋਲੀ ਦਾ ਛਰਾ ਵੱਜਾ ਤੋਂ ਇਲਾਵਾ ਮੇਰੀ ਘਰ ਵਾਲੀ ਨਵਪ੍ਰੀਤ ਕੌਰ ਅਤੇ ਮੇਰੇ ਵੀ ਗੋਲੀ ਦੇ ਛਰੇ ਵੱਜਣ ਨਾਲ ਅਸੀਂ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਲਾਅ ਕਾਲਜ ’ਚ ਵੱਡੀ ਵਾਰਦਾਤ, ਮੁੰਡੇ ਨੇ ਕੁੜੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
ਮੇਰੇ ਬੇਟੇ ਦੀ ਅੱਖ ਵਿਚ ਗੋਲੀ ਵੱਜਣ ਕਰਕੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ, ਜਦੋਂ ਕਿ ਅਸੀਂ ਦੋਵੇਂ ਜੀਅ ਕਸੇਲ ਸਰਕਾਰੀ ਹਸਪਤਾਲ ਦਾਖਲ ਹਾਂ। ਜਦੋਂ ਕਿ ਦੂਸਰੀ ਧਿਰ ਦੇ ਲਵਪ੍ਰੀਤ ਸਿੰਘ ਜੋ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੋਇਆ ਨੇ ਦੱਸਿਆ ਕਿ ਸਾਡੀ ਲੜਾਈ ਵਾਲੀਵਾਲ ਖੇਡਣ ਨੂੰ ਲੈ ਕੇ ਹੋਈ ਅਤੇ ਬਾਅਦ ਵਿਚ ਜਦੋਂ ਸਾਡੇ ਰਿਸ਼ਤੇਦਾਰ ਝਗੜਾ ਸੁਣਕੇ ਆਏ ਸਨ, ਮੈਨੂੰ ਗੱਡੀ ਵਿਚ ਲੈ ਕੇ ਚਲੇ ਤਾਂ ਕਿ ਰਾਤ ਨੂੰ ਫਿਰ ਝਗੜਾ ਨਾ ਹੋਵੇ ਤਾਂ ਅੰਮ੍ਰਿਤਬੀਰ ਸਿੰਘ ਅਤੇ ਉਸਦੇ ਪਿਤਾ ਬਹਾਲ ਸਿੰਘ ਨੇ ਸਾਡੀ ਗੱਡੀ ਰਸਤੇ ਵਿਚ ਰੋਕ ਕੇ ਸਾਡੇ ’ਤੇ ਹਮਲਾ ਕਰਕੇ ਮੇਰੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਮੇਰੇ ਰਿਸ਼ਤੇਦਾਰ ਦੀ ਪੱਗ ਲਾਹ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਜਦੋਂ ਕਿ ਮੈਨੂੰ ਰਿਸ਼ਤੇਦਾਰਾਂ ਨੇ ਜ਼ਖਮੀ ਹਾਲਤ ਵਿਚ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਜ਼ਖਮੀ ਵਿਅਕਤੀਆਂ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ: Valentine's week 'ਚ ਕੁੜੀ ਨੂੰ ਕੀਤਾ Propose, ਨਾਂਹ ਕਰਨ ’ਤੇ ਮਾਰ'ਤੀ ਗੋਲ਼ੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170eਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ
NEXT STORY